DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Lahore Roof Collapse: ਟਿਊਸ਼ਨ ਸੈਂਟਰ ਦੀ ਛੱਤ ਡਿੱਗੀ; 14 ਬੱਚਿਆਂ ਦੀ ਮੌਤ, 20 ਜ਼ਖ਼ਮੀ

ਉਸਾਰੀ ਅਧੀਨ ਇਮਾਰਤ ਵਿੱਚ ਚੱਲ ਰਹੀਆਂ ਸਨ ਕਲਾਸਾਂ; ਠੇਕੇਦਾਰ ਗ੍ਰਿਫ਼ਤਾਰ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

  • fb
  • twitter
  • whatsapp
  • whatsapp
featured-img featured-img
ਹਾਦਸੇ ਵਿਚ ਮਾਰੇ ਗਏ ਬੱਚਿਆਂ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ।
Advertisement

ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਨਿੱਜੀ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਕਾਰਨ 14 ਸਕੂਲੀ ਬੱਚਿਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਬੱਚੇ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਟਿਊਸ਼ਨ ਸੈਂਟਰ ਉਸਾਰੀ ਅਧੀਨ ਇੱਕ ਇਮਾਰਤ ਵਿੱਚ ਚੱਲ ਰਿਹਾ ਸੀ।

ਪੁਲੀਸ ਨੇ ਦੱਸਿਆ ਕਿ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਕਾਹਨਾ ਨੌ ਇਲਾਕੇ ਵਿੱਚ ਸਥਿਤ ਇਸ ਟਿਊਸ਼ਨ ਸੈਂਟਰ ਵਿੱਚ ਹਾਦਸੇ ਵੇਲੇ 7 ਤੋਂ 13 ਸਾਲ ਦੀ ਉਮਰ ਦੇ 30 ਤੋਂ ਵੱਧ ਬੱਚੇ ਪੜ੍ਹਾਈ ਕਰ ਰਹੇ ਸਨ। ਅਚਾਨਕ ਛੱਤ ਡਿੱਗਣ ਨਾਲ ਸਾਰੇ ਬੱਚੇ ਮਲਬੇ ਹੇਠਾਂ ਦੱਬ ਗਏ।

Advertisement

ਲਾਹੌਰ ਦੇ ਡਿਪਟੀ ਇੰਸਪੈਕਟਰ ਜਨਰਲ (ਅਪ੍ਰੇਸ਼ਨਜ਼) ਫ਼ੈਸਲ ਕਮਰਾਨ ਨੇ ਦੱਸਿਆ ਕਿ ਹੁਣ ਤੱਕ ਮਲਬੇ ਵਿੱਚੋਂ 14 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀ 20 ਬੱਚਿਆਂ ਅਤੇ ਇੱਕ ਮਹਿਲਾ ਅਧਿਆਪਕਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਬਚਾਅ ਟੀਮਾਂ ਮਲਬੇ ਹੇਠਾਂ ਫਸੇ ਹੋਰ ਲੋਕਾਂ ਦੀ ਭਾਲ ਲਈ ਲਗਾਤਾਰ ਰਾਹਤ ਕਾਰਜ ਚਲਾ ਰਹੀਆਂ ਹਨ।

ਫ਼ੈਸਲ ਕਮਰਾਨ ਨੇ ਕਿਹਾ ਕਿ ਇਮਾਰਤ ਦਾ ਇੱਕ ਹਿੱਸਾ ਉਸਾਰੀ ਅਧੀਨ ਸੀ ਅਤੇ ਉਸ ਵੇਲੇ ਮਜ਼ਦੂਰ ਉੱਥੇ ਕੰਮ ਕਰ ਰਹੇ ਸਨ। ਇਸ ਦੌਰਾਨ ਛੱਤ ਅਚਾਨਕ ਢਹਿ ਗਈ। ਇਸ ਮਾਮਲੇ ਵਿੱਚ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਲਾਹੌਰ ਜ਼ਿਲ੍ਹਾ ਸਿੱਖਿਆ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਰਿਕ ਮਹਿਮੂਦ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਸਥਾਨਕ ਵਸਨੀਕ ਇੱਕ ਮਹਿਲਾ ਵੱਲੋਂ ਨਿੱਜੀ ਟਿਊਸ਼ਨ ਸੈਂਟਰ ਚਲਾਇਆ ਜਾ ਰਿਹਾ ਸੀ।

ਫਾਊਂਡੇਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਹਨਾ ਨੌ ਦੇ ਬਸਤੀ ਈਦ ਗਾਹ ਇਲਾਕੇ ਵਿੱਚ ਸਥਿਤ ਰਿਹਾਇਸ਼ੀ ਇਮਾਰਤ ਵਿੱਚ ਬਣੇ ਟਿਊਸ਼ਨ ਸੈਂਟਰ ਦੀ ਛੱਤ ਅਚਾਨਕ ਡਿੱਗ ਗਈ। ਸੰਸਥਾ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਲਾਹੌਰ ਜਨਰਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤੀਆਂ ਗਈਆਂ ਹਨ।

ਫਾਊਂਡੇਸ਼ਨ ਨੇ ਇਹ ਵੀ ਕਿਹਾ ਕਿ ਕੁਝ ਬੱਚੇ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਜ਼ਖ਼ਮੀਆਂ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ।

ਐਧੀ ਫਾਊਂਡੇਸ਼ਨ ਦੀਆਂ ਐਂਬੂਲੈਂਸਾਂ ਮੌਕੇ ’ਤੇ ਤਾਇਨਾਤ ਹਨ ਅਤੇ ਐਮਰਜੈਂਸੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ, ਜਦਕਿ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ।

ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਇਸ ਦੇ ਨਾਲ ਹੀ ਸੂਬਾਈ ਸਿਹਤ ਵਿਭਾਗ ਨੇ ਲਾਹੌਰ ਜਨਰਲ ਹਸਪਤਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ, ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਜ਼ਖ਼ਮੀਆਂ ਦੇ ਤੁਰੰਤ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

Advertisement
×