ਲੱਦਾਖ ਮੁੱਦਾ ਮੁੱਢਲੀ ਤਰਜੀਹ ਵਜੋਂ ਵਿਚਾਰਿਆ ਜਾਵੇ: ਅਖਿਲੇਸ਼ ਯਾਦਵ
ਸਪਾ ਮੁਖੀ ਨੇ ਸੋਨਮ ਵਾਂਗਚੁਕ ਦੇ ਸੰਘਰਸ਼ ਦੀ ਹਮਾਇਤ ਕੀਤੀ
Advertisement
ਲਖਨਊ, 2 ਅਕਤੂਬਰ
ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਲੱਦਾਖ ਮੁੱਦੇ ’ਤੇ ‘ਮੁੱਢਲੀ ਤਰਜੀਹ’ ਵਜੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਗੱਲ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੀ ਅਗਵਾਈ ਹੇਠ ਇਸ ਮੁੱਦੇ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ਦੀ ਹਮਾਇਤ ’ਚ ਆਖੀ। ਯਾਦਵ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਲੱਦਾਖ ਨੂੰ ਬਚਾਉਣ ਦੀ ਕੋਸ਼ਿਸ਼ ਆਪਣੀ ਸਰਹੱਦੀ ਜ਼ਮੀਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਹੈ। ਜੇਕਰ ਚਾਰਾਗਾਹ ’ਤੇ ਹੌਲੀ-ਹੌਲੀ ਹੋਰਨਾਂ ਦਾ ਕਬਜ਼ਾ ਹੋ ਗਿਆ ਤਾਂ ਲੱਦਾਖ ਦੇ ਪਸ਼ਮੀਨਾ ਆਜੜੀਆਂ ਦੀਆਂ ਭੇਡਾਂ ਬੱਕਰੀਆਂ ਤੇ ਉਨ੍ਹਾਂ ਨਾਲ ਜੁੜੇ ਉਤਪਾਦਾਂ ਲਈ ਗੰਭੀਰ ਸੰਕਟ ਪੈਦਾ ਹੋ ਹੋ ਜਾਵੇਗਾ।’’ ਉਨ੍ਹਾਂ ਆਖਿਆ ਕਿ ਇਹ ਮੁੱਦਾ ਇੱਕ ਸੰਵੇਦਨਸ਼ੀਲ ਰਣਨੀਤਕ ਮੁੱਦਾ ਹੈ, ਜਿਸ ਕਰਕੇ ਇਸ ਮੁੱਦੇ ਨੂੰ ਤਰਜੀਹਾਂ ਵਿੱਚੋਂ ਵੀ ਮੁੱਢਲੀ ਤਰਜੀਹ ਮੰਨਣਾ ਚਾਹੀਦਾ ਹੈ।’’ -ਪੀਟੀਆਈ
Advertisement
Advertisement
Advertisement
×

