DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Karachi Terror Attack: ਕਰਾਚੀ ਵਿੱਚ ਰੇਂਜਰਸ ਹੈੱਡਕੁਆਰਟਰ 'ਤੇ ਅਤਿਵਾਦੀ ਹਮਲਾ; ਛੇ ਦਹਿਸ਼ਤਗਰਦ ਢੇਰ, ਚਾਰ ਜਵਾਨਾਂ ਦੀ ਮੌਤ

ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਸ਼ਨਿੱਚਰਵਾਰ ਰਾਤ ਕਰਾਚੀ ਵਿੱਚ ਸਿੰਧ ਰੇਂਜਰਸ ਹੈੱਡਕੁਆਰਟਰ 'ਤੇ ਅਤਿਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਛੇ ਅਤਿਵਾਦੀਆਂ ਨੂੰ ਮਾਰ ਮੁਕਾਇਆ ਅਤੇ ਇੱਕ ਜ਼ਖ਼ਮੀ ਹਮਲਾਵਰ ਨੂੰ ਜਿਉਂਦਾ ਫੜ ਲਿਆ। ਇਸ ਹਮਲੇ ਵਿੱਚ ਅਰਧ-ਸੈਨਿਕ ਬਲ ਦੇ ਚਾਰ ਜਵਾਨਾਂ ਦੀ...

  • fb
  • twitter
  • whatsapp
  • whatsapp
featured-img featured-img
A security officer speaks with a traffic police officer while paramilitary soldiers stand guard after an explosion and gunfire were reported near the offices of the Rangers, a paramilitary force, in Karachi, Pakistan, June 27, 2026. REUTERS/Akhtar Soomro
Advertisement

ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਸ਼ਨਿੱਚਰਵਾਰ ਰਾਤ ਕਰਾਚੀ ਵਿੱਚ ਸਿੰਧ ਰੇਂਜਰਸ ਹੈੱਡਕੁਆਰਟਰ 'ਤੇ ਅਤਿਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਛੇ ਅਤਿਵਾਦੀਆਂ ਨੂੰ ਮਾਰ ਮੁਕਾਇਆ ਅਤੇ ਇੱਕ ਜ਼ਖ਼ਮੀ ਹਮਲਾਵਰ ਨੂੰ ਜਿਉਂਦਾ ਫੜ ਲਿਆ। ਇਸ ਹਮਲੇ ਵਿੱਚ ਅਰਧ-ਸੈਨਿਕ ਬਲ ਦੇ ਚਾਰ ਜਵਾਨਾਂ ਦੀ ਵੀ ਮੌਤ ਹੋ ਗਈ। ਪਾਕਿਸਤਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸੁਰੱਖਿਆ ਨਾਲ ਜੁੜੇ ਸੂਤਰਾਂ ਅਨੁਸਾਰ, ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਜੁੜੇ ਅਤਿਵਾਦੀ ਸੰਗਠਨ ਜਮਾਤ-ਉਲ-ਅਹਰਾਰ ਦੇ ਦਹਿਸ਼ਤਗਰਦਾਂ ਨੇ ਸ਼ਨਿੱਚਰਵਾਰ ਰਾਤ ਲਗਪਗ 8:30 ਵਜੇ ਕਰਾਚੀ ਦੇ ਸੰਘਣੀ ਆਬਾਦੀ ਵਾਲੇ ਗੁਲਿਸਤਾਨ-ਏ-ਜੌਹਰ ਇਲਾਕੇ ਵਿੱਚ ਸਥਿਤ ਸਿੰਧ ਰੇਂਜਰਸ ਦੇ ਭਿੱਟਾਈ ਵਿੰਗ ਹੈੱਡਕੁਆਰਟਰ 'ਤੇ ਹਮਲਾ ਕੀਤਾ।

Advertisement

ਕਰੀਬ 90 ਮਿੰਟ ਤੱਕ ਚੱਲੀ ਭਿਆਨਕ ਮੁਠਭੇੜ ਵਿੱਚ ਵਿਸ਼ੇਸ਼ ਸੁਰੱਖਿਆ ਯੂਨਿਟ (SSU) ਦੇ ਕਮਾਂਡੋਜ਼ ਅਤੇ ਅਤਿਵਾਦ ਵਿਰੋਧੀ ਬਲ (ATF) ਨੇ ਵੀ ਰੇਂਜਰਸ ਦੇ ਨਾਲ ਮਿਲ ਕੇ ਦਹਿਸ਼ਤਗਰਦਾਂ ਦਾ ਮੁਕਾਬਲਾ ਕੀਤਾ, ਜਿਸ ਵਿੱਚ ਛੇ ਦਹਿਸ਼ਤਗਰਦ ਮਾਰੇ ਗਏ ਜਦੋਂ ਕਿ ਇੱਕ ਜ਼ਖ਼ਮੀ ਅਤਿਵਾਦੀ ਨੂੰ ਜਿਉਂਦਾ ਫੜ ਲਿਆ ਗਿਆ। ਹਮਲੇ ਵਿੱਚ ਚਾਰ ਰੇਂਜਰਸ ਵੀ ਮਾਰੇ ਗਏ।

Advertisement

ਭਾਰੀ ਗੋਲੀਬਾਰੀ ਦੇ ਵਿਚਕਾਰ ਸੁਰੱਖਿਆ ਬਲਾਂ ਨੇ ਪੂਰੇ ਕੈਂਪਸ ਅਤੇ ਆਸ-ਪਾਸ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ। ਸਥਾਨਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ, ਜਦੋਂ ਕਿ ਆਸ-ਪਾਸ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਵੀ ਬੰਦ ਕਰ ਦਿੱਤੀ ਗਈ।

ਇਸ ਹਮਲੇ ਦੀ ਜ਼ਿੰਮੇਵਾਰੀ ਜਮਾਤ-ਉਲ-ਅਹਰਾਰ ਨੇ ਲਈ ਹੈ। ਇਹ ਸੰਗਠਨ ਟੀ ਟੀ ਪੀ (TTP) ਦਾ ਇੱਕ ਕੱਟੜਪੰਥੀ ਗੁੱਟ ਹੈ, ਜੋ ਮੁੱਖ ਤੌਰ 'ਤੇ ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਸਰਗਰਮ ਹੈ ਅਤੇ ਨਾਗਰਿਕਾਂ, ਸੁਰੱਖਿਆ ਬਲਾਂ ਤੇ ਸਰਕਾਰੀ ਅਧਿਕਾਰੀਆਂ 'ਤੇ ਹਮਲੇ ਕਰਦਾ ਰਹਿੰਦਾ ਹੈ।

ਅਕਤੂਬਰ 2024 ਤੋਂ ਬਾਅਦ ਕਰਾਚੀ ਵਿੱਚ ਇਹ ਪਹਿਲਾ ਵੱਡਾ ਅਤਿਵਾਦੀ ਹਮਲਾ ਹੈ। ਇਸ ਤੋਂ ਪਹਿਲਾਂ ਕਰਾਚੀ ਹਵਾਈ ਅੱਡੇ ਦੇ ਨੇੜੇ ਹੋਏ ਆਤਮਘਾਤੀ ਧਮਾਕੇ ਵਿੱਚ ਦੋ ਚੀਨੀ ਇੰਜੀਨੀਅਰਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੇ ਲਈ ਸੀ।

ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਪਿਛਲੇ ਸਾਲ ਦੇ ਅੰਤ ਤੋਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਤਣਾਅ ਵਧਿਆ ਹੋਇਆ ਹੈ। ਪਾਕਿਸਤਾਨ ਦੀ ਸੈਨਾ ਅਤੇ ਖੁਫ਼ੀਆ ਏਜੰਸੀਆਂ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ 'ਤੇ ਟੀ ਟੀ ਪੀ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਉਣ ਅਤੇ ਸਰਹੱਦ ਪਾਰ ਤੋਂ ਹਮਲੇ ਕਰਵਾਉਣ ਦੇ ਲਗਾਤਾਰ ਦੋਸ਼ ਲਗਾਉਂਦੀਆਂ ਰਹੀਆਂ ਹਨ।

Advertisement
×