DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Journalist Prabhnur Kaur ਨੂੰ ਤਿੰਨ ਪੁਰਸਕਾਰ

ਕੌਮਾਂਤਰੀ ਵਿਦਿਆਰਥੀਆਂ ਅਤੇ ਭਾਈਚਾਰੇ ਨਾਲ ਜੁਡ਼ੇ ਮੁੱਦੇ ਉਭਾਰੇ

  • fb
  • twitter
  • whatsapp
  • whatsapp
Advertisement

ਕੈਂਬਰਿਜ ਟਾਈਮਜ਼ ਦੀ ਪੱਤਰਕਾਰ ਪ੍ਰਭਨੂਰ ਕੌਰ ਨੇ ਕੈਨੇਡੀਅਨ ਕਮਿਊਨਿਟੀ ਨਿਊਜ਼ ਮੀਡੀਆ ਐਵਾਰਡਜ਼ ਵਿੱਚ ਤਿੰਨ ਸਨਮਾਨ ਹਾਸਲ ਕਰ ਕੇ ਆਪਣੀ ਪੱਤਰਕਾਰੀ ਦੀ ਪਛਾਣ ਬਣਾਈ ਹੈ। ਪ੍ਰਭਨੂਰ ਕੌਰ ਨੇ ਪੱਤਰਕਾਰੀ ਰਾਹੀਂ ਕੌਮਾਂਤਰੀ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਜੁੜੇ ਕਈ ਅਣਕਹੇ ਪੱਖ ਪਾਠਕਾਂ ਸਾਹਮਣੇ ਲਿਆਂਦੇ ਹਨ। ਪ੍ਰਭਨੂਰ ਕੌਰ ਲਈ ਇਹ ਤਿੰਨ ਸਨਮਾਨ ਕਮਿਊਨਿਟੀ ਪੱਤਰਕਾਰੀ ’ਚ ਉਸ ਭੂਮਿਕਾ ਨੂੰ ਵੀ ਉਜਾਗਰ ਕਰਦੇ ਹਨ, ਜਿਸ ਵਿੱਚ ਸਥਾਨਕ ਪੱਤਰਕਾਰ ਆਪਣੇ ਭਾਈਚਾਰੇ ਨਾਲ ਜੁੜੇ ਵੱਡੇ ਸਮਾਜਿਕ ਅਤੇ ਨੀਤੀਗਤ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਕੌਮਾਂਤਰੀ ਵਿਦਿਆਰਥੀਆਂ ਦੀਆਂ ਕਹਾਣੀਆਂ ਨੂੰ ਕੇਂਦਰ ਵਿੱਚ ਰੱਖ ਕੇ ਪ੍ਰਭਨੂਰ ਨੇ ਹਰ ਉਸ ਵਰਗ ਦੀ ਆਵਾਜ਼ ਉਠਾਈ, ਜੋ ਨੀਤੀਗਤ ਤਬਦੀਲੀਆਂ ਦੇ ਸਿੱਧੇ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ। ਨਵੀਂ ਦਿੱਲੀ ਵਿੱਚ ਜਨਮੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਪ੍ਰਭਨੂਰ ਸਾਲ 2021 ਵਿੱਚ ਕੈਨੇਡਾ ਆਈ। ਬਲੈਕ ਪ੍ਰੈੱਸ ਮੀਡੀਆ ਅਤੇ ਮੈਟਰੋ ਲੈਂਡ ਮੀਡੀਆ ਨਾਲ ਕੰਮ ਕਰਨ ਦਾ ਸਫ਼ਰ ਸੰਘਰਸ਼ ਭਰਿਆ ਰਿਹਾ, ਪਰ ਹਰ ਕਦਮ ਉਸ ਨੂੰ ਟੀਚੇ ਦੇ ਨੇੜੇ ਲੈ ਗਿਆ।

Advertisement
Advertisement
×