DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jordan Iran Attack: ਇਰਾਨ ਵੱਲੋਂ ਜੌਰਡਨ ’ਤੇ ਮਿਜ਼ਾਈਲ ਅਤੇ ਡਰੋਨ ਹਮਲਾ; ਦੋ ਅਮਰੀਕੀ ਫੌਜੀ ਹਲਾਕ

ਯੂ.ਐੱਸ. ਸੈਂਟਰਲ ਕਮਾਂਡ ਵੱਲੋਂ ਹਮਲੇ ਅਤੇ ਫੌਜੀਆਂ ਦੀ ਮੌਤ ਦੀ ਪੁਸ਼ਟੀ

  • fb
  • twitter
  • whatsapp
  • whatsapp
Advertisement

Jordan Iran Attack: ਜੌਰਡਨ ਵਿੱਚ ਹੋਏ ਇੱਕ ਇਰਾਨੀ ਹਮਲੇ ਵਿਚ ਅੱਜ ਅਮਰੀਕਾ ਦੇ ਦੋ ਫੌਜੀ ਮਾਰੇ ਗਏ ਹਨ।

ਯੂ.ਐੱਸ. ਸੈਂਟਰਲ ਕਮਾਂਡ ਵੱਲੋਂ ਜਾਰੀ ਕੀਤੇ ਗਏ ਇਸ ਬਿਆਨ ਮੁਤਾਬਕ ਇਹ ਦੋਵੇਂ ਅਮਰੀਕੀ ਫੌਜੀ ਉਸ ਵੇਲੇ ਹਲਾਕ ਹੋਏ ਜਦੋਂ ਇਰਾਨ ਵੱਲੋਂ ਮਿਜ਼ਾਈਲਾਂ ਅਤੇ ਡਰੋਨ ਦਾਗੇ ਗਏ।

Advertisement

ਇਸ ਹਮਲੇ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਹੋਰ ਜ਼ਿਆਦਾ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ। ਜਾਰਡਨ ਵਿੱਚ ਅਮਰੀਕੀ ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਸ ਇਰਾਨੀ ਹਮਲੇ ਨੇ ਸੁਰੱਖਿਆ ਦੇ ਲਿਹਾਜ਼ ਨਾਲ ਸਥਿਤੀ ਨੂੰ ਬਹੁਤ ਨਾਜ਼ੁਕ ਬਣਾ ਦਿੱਤਾ ਹੈ। ਅਮਰੀਕੀ ਫੌਜ ਮੁਤਾਬਕ ਉਨ੍ਹਾਂ ਦੇ ਜਵਾਨ ਬਹਾਦਰੀ ਨਾਲ ਇਸ ਹਮਲੇ ਦਾ ਜਵਾਬ ਦੇ ਰਹੇ ਸਨ ਪਰ ਇਸ ਦੌਰਾਨ ਦੋ ਜਵਾਨਾਂ ਦੀ ਜਾਨ ਚਲੀ ਗਈ, ਜਿਸ ਕਾਰਨ ਅਮਰੀਕਾ ਵੱਲੋਂ ਹੁਣ ਇਰਾਨ ਖ਼ਿਲਾਫ਼ ਹੋਰ ਸਖ਼ਤ ਜਵਾਬੀ ਕਾਰਵਾਈ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।

Advertisement

ਇਸ ਤੋਂ ਪਹਿਲਾਂ ਇਰਾਨ ਦੇ ਸਰਵਉੱਚ ਆਗੂ ਮੁਜਤਬਾ ਖਾਮੇਨੇਈ ਨੇ ਅਮਰੀਕਾ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅਮਰੀਕਾ ਨੇ ਆਪਣੇ ਹਮਲੇ ਜਾਰੀ ਰੱਖੇ ਤਾਂ ਉਸ ਨੂੰ ਅਜਿਹੇ ਸਬਕ ਸਿਖਾਏ ਜਾਣਗੇ ਜੋ ਉਹ ਕਦੇ ਨਹੀਂ ਭੁੱਲ ਸਕੇਗਾ।

ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਜਨਤਕ ਤੌਰ ’ਤੇ ਸਾਹਮਣੇ ਨਾ ਆਏ ਖਾਮੇਨੇਈ ਦੇ ਇਸ ਬਿਆਨ ਨੂੰ ਇਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਪੜ੍ਹ ਕੇ ਸੁਣਾਇਆ ਗਿਆ।

ਇਹ ਤਿੱਖੀ ਪ੍ਰਤੀਕਿਰਿਆ ਉਦੋਂ ਸਾਹਮਣੇ ਆਈ ਹੈ ਜਦੋਂ ਸ਼ਨਿਚਰਵਾਰ ਨੂੰ ਹੀ ਇਸ ਤੋਂ ਪਹਿਲਾਂ ਇਰਾਨ ਦੇ ਇੱਕ ਵਾਰਤਾਕਾਰ ਨੇ ਐਲਾਨ ਕੀਤਾ ਸੀ ਕਿ ਤਹਿਰਾਨ ਲਗਪਗ ਇੱਕ ਮਹੀਨਾ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਹੋਏ ਅੰਤਰਿਮ ਸਮਝੌਤੇ ਤਹਿਤ ਆਪਣੀਆਂ ਵਚਨਬੱਧਤਾਵਾਂ ਨੂੰ ਹਾਲ ਦੀ ਘੜੀ ਮੁਲਤਵੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮਝੌਤੇ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਨੂੰ ਹਮੇਸ਼ਾ ਲਈ ਖ਼ਤਮ ਕਰਨਾ ਸੀ।

ਇਰਾਨ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰਨ ਅਤੇ ਅਮਰੀਕੀ ਰਾਸ਼ਟਰਪਤੀ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਹੋਰ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਖਾਮੇਨੇਈ ਦੇ ਇਸ ਬਿਆਨ ਤੋਂ ਸਾਫ਼ ਝਲਕਦਾ ਹੈ ਕਿ ਇਰਾਨ ਹੁਣ ਅਮਰੀਕੀ ਕਾਰਵਾਈਆਂ ਦੇ ਸਾਹਮਣੇ ਪਿੱਛੇ ਹਟਣ ਦੇ ਰੌਂਅ ਵਿੱਚ ਨਹੀਂ ਹੈ।

Advertisement
×