DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Israel ਨੇ ਜਹਾਜ਼ ਦਾ ਅਮਲਾ ਹਿਰਾਸਤ ’ਚ ਲਿਆ

ਰਾਹਤ ਸਮੱਗਰੀ ਲੈ ਕੇ ਗਾਜ਼ਾ ਜਾ ਰਹੀਆਂ ਸਨ ਕਿਸ਼ਤੀਆਂ

  • fb
  • twitter
  • whatsapp
  • whatsapp
featured-img featured-img
ਗਾਜ਼ਾ ਸ਼ਹਿਰ ਵਿੱਚ ਬੇਘਰ ਹੋਈ ਇਕ ਫ਼ਲਸਤੀਨੀ ਬੱਚੀ ਆਪਣੇ ਰਾਹਤ ਕੈਂਪ ਦੇ ਬਾਹਰ ਖਾਣਾ ਖਾਂਦੀ ਹੋਈ। -ਫੋਟੋ:ਰਾਇਟਰਜ਼
Advertisement

ਗਾਜ਼ਾ ਪੱਟੀ ਦੀ ਇਜ਼ਰਾਇਲੀ ਸਮੁੰਦਰੀ ਘੇਰਾਬੰਦੀ ਨੂੰ ਤੋੜਨ ਅਤੇ ਮਾਨਵੀ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਦਰਜਨਾਂ ਕਿਸ਼ਤੀਆਂ ’ਤੇ ਸਵਾਰ ਕਾਰਕੁਨਾਂ ਨੇ ਕਿਹਾ ਕਿ ਇਜ਼ਰਾਇਲੀ ਫ਼ੌਜ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਅਤੇ ਅਮਲੇ ਨੂੰ ਹਿਰਾਸਤ ’ਚ ਲੈ ਲਿਆ ਹੈ। ਇਹ ਕਾਰਵਾਈ ਉਦੋਂ ਹੋਈ ਜਦੋਂ ਇਹ ਕਾਫ਼ਲਾ ਦੱਖਣੀ ਯੂਨਾਨੀ ਟਾਪੂ ਕ੍ਰੀਟ ਨੇੜੇ ਸੀ। ਗਲੋਬਲ ਸੁਮੁਦ ਫਲੋਟਿਲਾ ਬੇੜਾ ਇਸ ਮਹੀਨੇ ਦੇ ਸ਼ੁਰੂ ਵਿੱਚ ਸਪੇਨ ਦੇ ਬਾਰਸੀਲੋਨਾ ਤੋਂ ਰਵਾਨਾ ਹੋਇਆ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਦੁਨੀਆ ਭਰ ਦੇ ਇਕ ਹਜ਼ਾਰ ਤੋਂ ਵੱਧ ਲੋਕ ਅਤੇ 70 ਤੋਂ ਵੱਧ ਕਿਸ਼ਤੀਆਂ ਗਾਜ਼ਾ ਵੱਲ ਵਧ ਰਹੀਆਂ ਸਨ। ਜਿਵੇਂ-ਜਿਵੇਂ ਇਹ ਕਾਫ਼ਲਾ ਭੂ-ਮੱਧ ਸਾਗਰ ਰਾਹੀਂ ਪੂਰਬ ਵੱਲ ਵਧਿਆ ਤਾਂ ਹੋਰ ਕਿਸ਼ਤੀਆਂ ਵੀ ਇਸ ਨਾਲ ਜੁੜਦੀਆਂ ਗਈਆਂ। ਇਹ ਕੋਸ਼ਿਸ਼ ਇਜ਼ਰਾਇਲੀ ਅਧਿਕਾਰੀਆਂ ਵੱਲੋਂ ਇਸੇ ਗਰੁੱਪ ਦੀ ਗਾਜ਼ਾ ਪਹੁੰਚਣ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕੀਤੇ ਜਾਣ ਦੇ ਸਾਲ ਤੋਂ ਵੀ ਘੱਟ ਸਮੇਂ ਬਾਅਦ ਕੀਤੀ ਗਈ ਹੈ।

ਗਰੁੱਪ ਨੇ ਬਿਆਨ ਵਿੱਚ ਕਿਹਾ, ‘‘ਇਜ਼ਰਾਈਲ ਦੀਆਂ ਕਾਰਵਾਈਆਂ ਖ਼ਤਰਨਾਕ ਹਨ ਅਤੇ ਪੂਰੀ ਦੁਨੀਆ ਦੇ ਸਾਹਮਣੇ ਗਾਜ਼ਾ ਤੋਂ 600 ਮੀਲ ਤੋਂ ਵੱਧ ਦੀ ਦੂਰੀ ’ਤੇ ਭੂ-ਮੱਧ ਸਾਗਰ ਦੇ ਵਿਚਕਾਰ ਨਾਗਰਿਕਾਂ ਨੂੰ ਅਗ਼ਵਾ ਕਰਨਾ ਅਤਿ ਨਿੰਦਣਯੋਗ ਹੈ।’’ ਉਧਰ ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ ਕਿਹਾ ਕਿ ਉਹ ਫਲੋਟਿਲਾ ਵਿੱਚ ਸ਼ਾਮਲ 20 ਤੋਂ ਵੱਧ ਕਿਸ਼ਤੀਆਂ ਦੇ ਲਗਪਗ 175 ਕਾਰਕੁਨਾਂ ਨੂੰ ਇਜ਼ਰਾਈਲ ਲੈ ਕੇ ਜਾ ਰਹੇ ਹਨ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਫਲੋਟਿਲਾ ਨੂੰ ਕਬਜ਼ੇ ’ਚ ਲੈਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਮੁੰਦਰੀ ਡਕੈਤੀ ਹੈ।

Advertisement

Advertisement
Advertisement
×