DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Israel and US Attack: ਖ਼ਮੇਨੀ ਦਾ ਪਰਿਵਾਰ ਹਵਾਈ ਹਮਲੇ ਵਿੱਚ ਹਲਾਕ: ਇਰਾਨ ਦੀਆਂ ਸੜਕਾਂ ’ਤੇ ਜਸ਼ਨ ਦਾ ਮਾਹੌਲ

ਧੀ ਅਤੇ ਜਵਾਈ ਦੀ ਵੀ ਮੌਤ ;ਪ੍ਰਦਰਸ਼ਨਕਾਰੀਆਂ ਨੇ ਲਗਾਏ ‘ਇਸਲਾਮਿਕ ਰਿਪਬਲਿਕ ਮੁਰਦਾਬਾਦ’ ਦੇ ਨਾਅਰੇ

  • fb
  • twitter
  • whatsapp
  • whatsapp
featured-img featured-img
ਖ਼ਮੇਨੀ ਦੀ ਮੌਤ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਲੋਕ। ਫੋਟੋ: ਵੀਡੀਓਗ੍ਰੈਬ
Advertisement

Israel and US Attack: ਤਾਜ਼ਾ ਰਿਪੋਰਟਾਂ ਅਨੁਸਾਰ ਇਜ਼ਰਾਈਲ ਅਤੇ ਅਮਰੀਕਾ ਦੇ ਹਵਾਈ ਹਮਲਿਆਂ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਲੀ ਖ਼ਮੇਨੀ ਦੀ ਬੇਟੀ, ਪੋਤੇ-ਪੋਤੀਆਂ ਅਤੇ ਜਵਾਈ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਇਰਾਨ ਦੇ ਕਈ ਸ਼ਹਿਰਾਂ ਤੋਂ ਜਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਸਟੇਟ ਮੀਡੀਆ ਮੁਤਾਬਕ, ਕਰਜ ਅਤੇ ਤੇਹਰਾਨ ਦੇ ਕਈ ਇਲਾਕਿਆਂ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਹਨ। ਵੀਡੀਓਜ਼ ਵਿੱਚ ਇਰਾਨੀ ਔਰਤਾਂ ਨੂੰ ਬਿਨਾਂ ਹਿਜਾਬ ਤੋਂ ਨੱਚਦੇ ਅਤੇ ‘ਇਸਲਾਮਿਕ ਰਿਪਬਲਿਕ ਮੁਰਦਾਬਾਦ’ ਤੇ ‘ਸ਼ਾਹ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਦੇਖਿਆ ਗਿਆ ਹੈ। ਲੰਡਨ ਵਿੱਚ ਵੀ ਇਰਾਨੀ ਅਤੇ ਇਜ਼ਰਾਈਲੀ ਮੂਲ ਦੇ ਲੋਕਾਂ ਨੇ ਇਕੱਠੇ ਮਿਲ ਕੇ ਇਸ ਘਟਨਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Advertisement

ਦੂਜੇ ਪਾਸੇ, ਜਲਾਵਤਨੀ ਵਿੱਚ ਰਹਿ ਰਹੇ ਇਰਾਨੀ ਸ਼ਹਿਜ਼ਾਦੇ ਰਜ਼ਾ ਪਹਿਲਵੀ ਨੇ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਖ਼ਮੇਨੀ ਦੇ ਅੰਤ ਨਾਲ ਇਰਾਨ ਵਿੱਚ ਜ਼ੁਲਮ ਦਾ ਇੱਕ ਅਧਿਆਇ ਖ਼ਤਮ ਹੋ ਗਿਆ ਹੈ ਅਤੇ ਹੁਣ ਦੇਸ਼ ਨੂੰ ਇੱਕ ਆਜ਼ਾਦ ਅਤੇ ਖੁਸ਼ਹਾਲ ਭਵਿੱਖ ਵੱਲ ਵਧਣਾ ਚਾਹੀਦਾ ਹੈ।

Advertisement

ਉਨ੍ਹਾਂ ਨੇ ਇਰਾਨੀ ਸੁਰੱਖਿਆ ਬਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਡਿੱਗ ਰਹੀ ਹਕੂਮਤ ਦਾ ਸਾਥ ਦੇਣ ਦੀ ਬਜਾਏ ਜਨਤਾ ਨਾਲ ਆ ਮਿਲਣ। ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਾਰਵਾਈ ਨੂੰ ਇਰਾਨੀ ਲੋਕਾਂ ਅਤੇ ਦੁਨੀਆ ਲਈ ‘ਇਨਸਾਫ਼’ ਕਰਾਰ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੱਧ ਪੂਰਬ ਵਿੱਚ ਸ਼ਾਂਤੀ ਸਥਾਪਤ ਨਹੀਂ ਹੁੰਦੀ, ਉਦੋਂ ਤੱਕ ਬੰਬਾਰੀ ਜਾਰੀ ਰਹੇਗੀ।

Advertisement
×