DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Islamic militants ਨਾਇਜੀਰੀਆ ’ਚ ਦਹਿਸ਼ਤਗਰਦਾਂ ਵੱਲੋਂ 162 ਪਿੰਡ ਵਾਸੀਆਂ ਦੀ ਹੱਤਿਆ

ਦੋ ਪਿੰਡਾਂ ’ਤੇ ਹਥਿਆਰਬੰਦਾਂ ਨੇ ਹਮਲਾ ਕੀਤਾ; ਘਰਾਂ ਨੂੰ ਅੱਗ ਲਾਈ

  • fb
  • twitter
  • whatsapp
  • whatsapp
featured-img featured-img
ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ਇਰਨਾ ਵੱਲੋਂ ਧਮਾਕੇ ਤੋਂ ਬਾਅਦ ਉੱਠਦੇ ਧੂੰਏਂ ਦੀ ਮੁਹੱਈਆ ਕਰਵਾਈ ਗਈ ਤਸਵੀਰ। -ਫੋਟੋ: ਪੀਟੀਆਈ
Advertisement

ਇਸਲਾਮਿਕ ਦਹਿਸ਼ਤਗਰਦਾਂ ਨੇ ਪੱਛਮੀ ਨਾਇਜੀਰੀਆ ਦੇ ਦੋ ਪਿੰਡਾਂ ’ਤੇ ਹਮਲਾ ਕਰਕੇ 162 ਜਣਿਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਪਿੰਡਾਂ ਦੇ ਵੱਡੀ ਗਿਣਤੀ ਘਰਾਂ ਨੂੰ ਅੱਗ ਲਾ ਦਿੱਤੀ ਤੇ ਤਸ਼ੱਦਦ ਢਾਹਿਆ। ਇੱਥੋਂ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਹਾਲ ਹੀ ਦੇ ਮਹੀਨਿਆਂ ਵਿੱਚ ਸਭ ਤੋਂ ਘਾਤਕ ਹਮਲਾ ਹੈ।

ਇਸ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਮੁਹੰਮਦ ਉਮਰ ਬਾਇਓ ਨੇ ਕਿਹਾ ਕਿ ਇਸ ਦੌਰਾਨ ਕਵਾਰਾ ਸੂਬੇ ਦੇ ਵੋਰੋ ਅਤੇ ਨੂਕੂ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ।

Advertisement

ਉਨ੍ਹਾਂ ਕਿਹਾ ਕਿ ਇਹ ਹਮਲੇ ਇਸਲਾਮਿਕ ਸਟੇਟ ਨਾਲ ਸਬੰਧਤ ਹਥਿਆਰਬੰਦਾਂ ਵਲੋਂ ਕੀਤੇ ਗਏ ਪਰ ਹਾਲੇ ਤਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।

Advertisement

ਕਵਾਰਾ ਵਿਚ ਰੈੱਡ ਕਰਾਸ ਦੇ ਸਕੱਤਰ ਅਯੋਦੇਜੀ ਇਮੈਨੁਅਲ ਬਾਬਾਓਮੋ ਨੇ ਕਿਹਾ ਕਿ ਉਹ ਹਾਲੇ ਤਕ ਪੀੜਤਾਂ ਤਕ ਨਹੀਂ ਪੁੱਜੇ ਕਿਉਂਕਿ ਇਹ ਦੂਰ-ਦੁਰਾਡਾ ਖੇਤਰ ਹੈ ਪਰ ਇਸ ਲਈ ਯਤਨ ਕੀਤੇ ਜਾ ਰਹੇ ਹਨ।

ਸਥਾਨਕ ਟੈਲੀਵਿਜ਼ਨ ’ਤੇ ਘਟਨਾ ਵਾਲੀ ਥਾਂ ਦੀਆਂ ਵੀਡੀਓਜ਼ ਦਿਖਾਈਆਂ ਜਾ ਰਹੀਆਂ ਹਨ ਜਿਸ ਵਿਚ ਜ਼ਮੀਨ ’ਤੇ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਵੀਡੀਓਜ਼ ਵਿਚ ਇਸ ਤੋਂ ਇਲਾਵਾ ਕਈ ਜਣਿਆਂ ਦੇ ਹੱਥ ਬੰਨ੍ਹੇ ਹੋਏ ਹਨ ਅਤੇ ਨਾਲ ਹੀ ਕਈ ਘਰ ਸੜ ਰਹੇ ਦਿਖਾਈ ਦੇ ਰਹੇ ਹਨ।

ਗਵਰਨਰ ਅਬਦੁਲ ਰਹਿਮਾਨ ਅਬਦੁਲ ਰਜ਼ਾਕ ਨੇ ਇਸ ਨੂੰ ਕਾਇਰਤਾ ਵਾਲਾ ਕਦਮ ਦੱਸਿਆ ਹੈ।

Advertisement
×