DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Iran's New Peace Offer: ਜੰਗ ਖਤਮ ਕਰਨ ਦੇ ਨਵੇਂ ਪ੍ਰਸਤਾਵ ਤੋਂ ਮੈਂ ਸੰਤੁਸ਼ਟ ਨਹੀਂ: Donald Trump

U.S. President ਵੱਲੋਂ ਪ੍ਰਸਤਾਵ ਖਾਰਜ; ਪ੍ਰਸਤਾਵ ਦੀਆਂ ਖਾਮੀਆਂ ਦਾ ਜ਼ਿਕਰ ਨਾ ਕੀਤਾ

  • fb
  • twitter
  • whatsapp
  • whatsapp
featured-img featured-img
REUTERS
Advertisement

U.S.-Iran War ceasefire: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਹੋ ਰਹੀ ਗੱਲਬਾਤ ਦੌਰਾਨ ਇਰਾਨ ਵੱਲੋਂ ਦਿੱਤੇ ਗਏ ਨਵੇਂ ਪ੍ਰਸਤਾਵ ਤੋਂ ਸੰਤੁਸ਼ਟ ਨਹੀਂ ਹਨ। ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, "ਉਹ ਸਮਝੌਤਾ ਕਰਨਾ ਚਾਹੁੰਦੇ ਹਨ ਪਰ ਮੈਂ ਇਸ ਤੋਂ ਸੰਤੁਸ਼ਟ ਨਹੀਂ ਹਾਂ, ਇਸ ਲਈ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।" ਹਾਲਾਂਕਿ, ਟਰੰਪ ਨੇ ਇਸ ਬਾਰੇ ਕੋਈ ਵਿਸਥਾਰ ਵਿਚ ਜਾਣਕਾਰੀ ਨਹੀਂ ਦਿੱਤੀ ਕਿ ਪ੍ਰਸਤਾਵ ਵਿੱਚ ਕਿਹੜੀਆਂ ਖਾਮੀਆਂ ਹਨ।

ਰਾਸ਼ਟਰਪਤੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪਾਕਿਸਤਾਨ ਜਾਣ ਵਾਲੇ ਆਪਣੇ ਦੂਤਾਂ ਦੀ ਯਾਤਰਾ ਰੱਦ ਕਰਨ ਤੋਂ ਬਾਅਦ ਹੁਣ ਫ਼ੋਨ ਰਾਹੀਂ ਗੱਲਬਾਤ ਜਾਰੀ ਹੈ। ਉਨ੍ਹਾਂ ਨੇ ਇਰਾਨ ਦੀ ਲੀਡਰਸ਼ਿਪ ਪ੍ਰਤੀ ਨਿਰਾਸ਼ਾ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਖਿੰਡੀ ਹੋਈ ਲੀਡਰਸ਼ਿਪ ਦੱਸਿਆ। ਟਰੰਪ ਨੇ ਕਿਹਾ, "ਇਹ ਇੱਕ ਬਹੁਤ ਹੀ ਅਸੰਗਠਿਤ ਲੀਡਰਸ਼ਿਪ ਹੈ। ਉਹ ਸਾਰੇ ਸਮਝੌਤਾ ਕਰਨਾ ਚਾਹੁੰਦੇ ਹਨ ਪਰ ਉਹ ਸਾਰੇ ਉਲਝੇ ਹੋਏ ਹਨ।"

Advertisement

ਇਰਾਨ ਵੱਲੋਂ ਇਹ ਨਵਾਂ ਪ੍ਰਸਤਾਵ ਅਜਿਹੇ ਸਮੇਂ ਆਇਆ ਹੈ ਜਦੋਂ ਪਿਛਲੇ ਦੋ ਮਹੀਨਿਆਂ ਤੋਂ ਜੰਗ ਜਾਰੀ ਹੈ ਅਤੇ ਫ਼ਾਰਸ ਦੀ ਖਾੜੀ ਵਿੱਚ ਦੁਨੀਆ ਦੇ ਪ੍ਰਮੁੱਖ ਸਮੁੰਦਰੀ ਮਾਰਗ—ਹੋਰਮੁਜ਼ ਜਲ ਮਾਰਗ—ਤੋਂ ਜਹਾਜ਼ਾਂ ਦੀ ਆਵਾਜਾਈ ਅਜੇ ਵੀ ਪ੍ਰਭਾਵਿਤ ਹੈ। ਟਰੰਪ ਦਾ ਦਾਅਵਾ ਹੈ ਕਿ ਤਹਿਰਾਨ ਜੰਗ ਖਤਮ ਕਰਨ ਲਈ ਸਮਝੌਤਾ ਕਰਨ ਲਈ ਬੇਤਾਬ ਹੈ ਕਿਉਂਕਿ ਅਮਰੀਕੀ ਆਰਥਿਕ ਪਾਬੰਦੀਆਂ ਕਾਰਨ ਇਰਾਨ ਦੀ ਆਰਥਿਕਤਾ ਬਹੁਤ ਮਾੜੀ ਹਾਲਤ ਵਿੱਚ ਹੈ।

Advertisement

ਪ੍ਰਸਤਾਵ ਵਿੱਚ ਕੀ ਸੀ?

ਹਾਲਾਂਕਿ ਅਮਰੀਕੀ ਮੀਡੀਆ ਨੇ ਪ੍ਰਸਤਾਵ ਦੇ ਵੇਰਵਿਆਂ ਬਾਰੇ ਖੁੱਲ੍ਹ ਕੇ ਨਹੀਂ ਦੱਸਿਆ ਪਰ ਰਿਪੋਰਟਾਂ ਅਨੁਸਾਰ ਇਰਾਨ ਨੇ ਹੋਰਮੁਜ਼ ਜਲ ਮਾਰਗ ਨੂੰ ਫਿਰ ਤੋਂ ਖੋਲ੍ਹਣ ਅਤੇ ਜੰਗ ਖਤਮ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਇਰਾਨ ਆਪਣੇ 'ਪਰਮਾਣੂ ਪ੍ਰੋਗਰਾਮ' 'ਤੇ ਗੱਲਬਾਤ ਨੂੰ ਬਾਅਦ ਦੀ ਕਿਸੇ ਤਰੀਕ ਤੱਕ ਟਾਲਣਾ ਚਾਹੁੰਦਾ ਸੀ। ਖ਼ਬਰਾਂ ਅਨੁਸਾਰ ਟਰੰਪ ਨੇ ਇਸੇ ਕਾਰਨ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਅਤੇ ਸਾਲਸੀ ਕਰਨ ਵਾਲਿਆਂ ਨੂੰ ਕਿਹਾ ਕਿ ਪਰਮਾਣੂ ਮੁੱਦੇ ਨੂੰ ਸਮਝੌਤੇ ਦੇ ਖਰੜੇ ਵਿੱਚ ਮੁੜ ਸ਼ਾਮਲ ਕੀਤਾ ਜਾਵੇ।

Advertisement
×