DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Iran ਵੱਲੋਂ Cyprus ਵਿੱਚ British ਫੌਜੀ ਅੱਡੇ ’ਤੇ ਡਰੋਨ ਹਮਲਾ

UK ਨੇ US ਨੂੰ ਆਪਣੇ ਅੱਡੇ ਦੀ ਇਰਾਨ ’ਤੇ ਹਮਲੇ ਕਰਨ ਦੀ ਦਿੱਤੀ ਸੀ ਇਜਾਜ਼ਤ

  • fb
  • twitter
  • whatsapp
  • whatsapp
featured-img featured-img
People are seen in Akrotiri village next to RAF Akrotiri, a British sovereign base in Cyprus, which was hit by an unmanned drone overnight, causing limited damage, Cyprus March 2, 2026. REUTERS/Yiannis Kourtoglou
Advertisement

ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੇ ਤੀਜੇ ਦਿਨ ਇਰਾਨ ਨੇ ਸਾਈਪ੍ਰਸ ਵਿੱਚ ਸਥਿਤ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਦੇ ਅਕਰੋਟੀਰੀ ਬੇਸ ’ਤੇ ਡਰੋਨ ਹਮਲਾ ਕੀਤਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਮੁਤਾਬਕ ਐਤਵਾਰ ਦੇਰ ਰਾਤ ਹੋਏ ਇਸ ਹਮਲੇ ਵਿੱਚ ਬੇਸ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਪਰ ਕਿਸੇ ਦੀ ਜਾਨ ਨਹੀਂ ਗਈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਅਮਰੀਕਾ ਨੂੰ ਇਰਾਨੀ ਮਿਜ਼ਾਈਲ ਸਾਈਟਾਂ ’ਤੇ ਹਮਲਾ ਕਰਨ ਲਈ ਇਸ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਇਰਾਨ ਨੇ ਇਹ ਕਾਰਵਾਈ ਕੀਤੀ ਹੈ। ਹੁਣ ਬ੍ਰਿਟਿਸ਼ ਫੌਜ ਵੀ ਇਸ ਦੇ ਜਵਾਬ ਵਿੱਚ ਕਾਰਵਾਈ ਕਰ ਰਹੀ ਹੈ।

Advertisement

ਦੂਜੇ ਪਾਸੇ ਇਰਾਨ ਨੇ ਸੋਮਵਾਰ ਨੂੰ ਮੱਧ-ਪੂਰਬ ਦੇ ਚਾਰ ਦੇਸ਼ਾਂ ਵਿੱਚ ਸਥਿਤ ਛੇ ਅਮਰੀਕੀ ਫੌਜੀ ਅੱਡਿਆਂ ’ਤੇ ਵੀ ਹਮਲੇ ਕੀਤੇ ਹਨ। ਇਸ ਦੌਰਾਨ ਕੁਵੈਤ ਵਿੱਚ ਅਮਰੀਕਾ ਦੇ ਕਈ ਲੜਾਕੂ ਜਹਾਜ਼ ਤਬਾਹ ਹੋ ਗਏ ਹਨ, ਜੋ ਜ਼ਮੀਨ ਨਾਲ ਟਕਰਾ ਗਏ ਸਨ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਇਸੇ ਦੌਰਾਨ ਇਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਰਾਨ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰੇਗਾ। ਉਨ੍ਹਾਂ ਨੇ ਉਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਰਾਨ ਮੁੜ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Advertisement

Advertisement
×