DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Indonesia Earthquake: ਇੰਡੋਨੇਸ਼ੀਆ ਵਿਚ ਭੂਚਾਲ ਦੇ ਵੱਡੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 7.7

ਕਈ ਇਮਾਰਤਾਂ ਡਿੱਗੀਆਂ; ਪੰਜ ਜਣਿਆਂ ਦੀ ਮੌਤ

  • fb
  • twitter
  • whatsapp
  • whatsapp
featured-img featured-img
People clear up the rubble from a house damaged in an earthquake in East Manggarai, East Nusa Tenggara province, Indonesia, Saturday, Aug. 15, 2026. (AP/PTI)(AP08_15_2026_000040B)
Advertisement

Indonesia Earthquake: ਇੰਡੋਨੇਸ਼ੀਆ ਦੇ ਤੱट ’ਤੇ ਸ਼ਨਿਚਰਵਾਰ ਸਵੇਰੇ ਭੂਚਾਲ ਦੇ ਵੱਡੇ ਝਟਕੇ ਆਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 7.7 ਮਾਪੀ ਗਈ। ਇਸ ਨਾਲ ਕਈ ਇਮਾਰਤਾਂ ਅਤੇ ਘਰ ਤਬਾਹ ਹੋ ਗਏ। ਇਸ ਹਾਦਸੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸ਼ੁਰੂ ਵਿੱਚ ਅਧਿਕਾਰੀਆਂ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ ਪਰ ਬਾਅਦ ਵਿੱਚ ਜਦੋਂ ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਕਿ ਸਮੁੰਦਰ ਦੇ ਪਾਣੀ ਦੇ ਪੱਧਰ ਵਿੱਚ ਕੋਈ ਖਤਰਨਾਕ ਬਦਲਾਅ ਨਹੀਂ ਆਇਆ। ਇਸ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਪੂਰਬੀ ਟੇਂਗਾਰਾ ਸੂਬੇ ਦੇ ਐਂਡੇ ਸ਼ਹਿਰ ਤੋਂ 68 ਕਿਲੋਮੀਟਰ ਉੱਤਰ-ਉੱਤਰ-ਪੱਛਮ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਫਲੋਰੈਂਸ ਟਾਪੂ ’ਤੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਮੌਮੇਰੇ ਬੰਦਰਗਾਹ ਟਰਮੀਨਲ ਦਾ ਵੇਟਿੰਗ ਰੂਮ ਅਤੇ ਕਈ ਹੋਰ ਇਮਾਰਤਾਂ ਢਹਿ ਗਈਆਂ। ਸਿਕਾ ਇਲਾਕੇ ਵਿੱਚ ਸੇਂਟ ਪੀਟਰ ਮੇਜਰ ਸੈਮੀਨਾਰੀ ਦੀ ਹਾਲ ਦੀ ਛੱਤ ਡਿੱਗਣ ਕਾਰਨ ਪ੍ਰਾਰਥਨਾ ਕਰ ਰਹੇ ਵਿਦਿਆਰਥੀ ਘਬਰਾ ਕੇ ਭੱਜੇ ਅਤੇ ਬਚਾਅ ਲਈ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਕਾਰਨ ਇੱਕ ਪਾਦਰੀ ਦੀ ਲੱਤ ਟੁੱਟ ਗਈ। ਸਥਾਨਕ ਹਸਪਤਾਲਾਂ ਦੇ ਮਰੀਜ਼ਾਂ ਨੂੰ ਵੀ ਸਾਵਧਾਨੀ ਵਜੋਂ ਬਾਹਰ ਖੁੱਲ੍ਹੇ ਵਿੱਚ ਕੱਢ ਲਿਆ ਗਿਆ ਅਤੇ ਡਾਕਟਰੀ ਸਟਾਫ਼ ਨੇ ਬਾਹਰ ਹੀ ਆਰਜ਼ੀ ਇਲਾਜ ਕੇਂਦਰ ਬਣਾ ਲਏ ਹਨ। ਭੂਚਾਲ ਤੋਂ ਬਾਅਦ ਆਏ ਕਈ ਝਟਕਿਆਂ ਕਾਰਨ ਲੋਕ ਡਰ ਕੇ ਉੱਚੀਆਂ ਥਾਵਾਂ ਵੱਲ ਭੱਜ ਗਏ।

Advertisement

Advertisement
Advertisement
×