DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Indonesia Earthquake: ਇੰਡੋਨੇਸ਼ੀਆ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 6.2

ਸੁਨਾਮੀ ਦਾ ਕੋਈ ਖਤਰਾ ਨਹੀਂ

  • fb
  • twitter
  • whatsapp
  • whatsapp
featured-img featured-img
Earthquake ਸੰਕੇਤਕ ਤਸਵੀਰ।
Advertisement

Indonesia Earthquake: ਇੰਡੋਨੇਸ਼ੀਆ ਦੇ ਮਲੁਕੂ ਟਾਪੂ ਨੇੜੇ ਬਾਂਦਾ ਸਾਗਰ ਵਿੱਚ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.2 ਮਾਪੀ ਗਈ। ਦੇਸ਼ ਦੀ ਭੂ-ਭੌਤਿਕ ਵਿਗਿਆਨ ਏਜੰਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਭੂਚਾਲ ਤੋਂ ਬਾਅਦ ਸੁਨਾਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਏਜੰਸੀ ਮੁਤਾਬਕ ਇਸ ਭੂਚਾਲ ਦਾ ਕੇਂਦਰ ਜ਼ਮੀਨ ਤੋਂ 143 ਕਿਲੋਮੀਟਰ ਯਾਨੀ 89 ਮੀਲ ਦੀ ਡੂੰਘਾਈ ’ਤੇ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।

ਇਸ ਇਲਾਕੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕੁਝ ਦਿਨ ਪਹਿਲਾਂ ਵੀ ਧਰਤੀ ਹਿੱਲਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਇੰਡੋਨੇਸ਼ੀਆ ਪਹਿਲਾਂ ਹੀ 'ਪੈਸੀਫਿਕ ਰਿੰਗ ਆਫ਼ ਫਾਇਰ' ਉੱਤੇ ਸਥਿਤ ਹੋਣ ਕਾਰਨ ਭੂਚਾਲ ਪ੍ਰਭਾਵਤ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਕੁਝ ਦਿਨ ਪਹਿਲਾਂ ਵੀ ਨੇੜਲੇ ਖੇਤਰਾਂ ਵਿੱਚ ਹਲਕੇ ਤੋਂ ਮੱਧਮ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਮਾਹਿਰਾਂ ਅਤੇ ਏਜੰਸੀਆਂ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਵੱਡੇ ਖਤਰੇ ਤੋਂ ਪਹਿਲਾਂ ਚੌਕਸ ਕੀਤਾ ਜਾ ਸਕੇ।

Advertisement

Indonesia Earthquake: ਇੰਡੋਨੇਸ਼ੀਆ ’ਚ ਭਿਆਨਕ ਭੂਚਾਲ ਨਾਲ ਤਬਾਹੀ: 47 ਮੌਤਾਂ, ਕਈ ਲਾਪਤਾ

Advertisement

Advertisement
×