DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pakistan on Indus Waters Treaty: ਨਦੀਆਂ ਦੇ ਪਾਣੀ 'ਤੇ ਕਾਬੂ ਪਾਉਣ ਦੀ ਭਾਰਤ ਦੀ ਕੋਸ਼ਿਸ਼ ਨਾ-ਮਨਜ਼ੂਰ: ਪਾਕਿਸਤਾਨ

ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਪਾਣੀ ਨੂੰ ਰਣਨੀਤਕ ਹਥਿਆਰ ਮੰਨ ਕੇ ਨਦੀਆਂ 'ਤੇ ਕਾਬੂ ਪਾਉਣ ਦੀ ਭਾਰਤ ਦੀ ਕਥਿਤ ਕੋਸ਼ਿਸ਼, ਖਾਸ ਕਰਕੇ ਸਿੰਧੂ ਨਦੀ ਘਾਟੀ ਦੇ ਮਾਮਲੇ ਵਿੱਚ, ਉਸ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ...

  • fb
  • twitter
  • whatsapp
  • whatsapp
Advertisement

ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਪਾਣੀ ਨੂੰ ਰਣਨੀਤਕ ਹਥਿਆਰ ਮੰਨ ਕੇ ਨਦੀਆਂ 'ਤੇ ਕਾਬੂ ਪਾਉਣ ਦੀ ਭਾਰਤ ਦੀ ਕਥਿਤ ਕੋਸ਼ਿਸ਼, ਖਾਸ ਕਰਕੇ ਸਿੰਧੂ ਨਦੀ ਘਾਟੀ ਦੇ ਮਾਮਲੇ ਵਿੱਚ, ਉਸ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ।

ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਆਪਣੀ ਹਫ਼ਤਾਵਾਰੀ ਪ੍ਰੈਸ ਵਾਰਤਾ ਦੌਰਾਨ ਸਿੰਧੂ ਜਲ ਸਮਝੌਤੇ ਨੂੰ 'ਮੁਲਤਵੀ' ਕਰਨ ਦੇ ਭਾਰਤ ਦੇ ਫੈਸਲੇ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ।

Advertisement

ਭਾਰਤ ਨੇ ਪਿਛਲੇ ਸਾਲ 22 ਅਪਰੈਲ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ 26 ਲੋਕਾਂ ਦੇ ਮਾਰੇ ਜਾਣ ਦੇ ਜਵਾਬ ਵਿੱਚ ਸਿੰਧੂ ਨਦੀ ਜਲ ਸਮਝੌਤੇ ਨੂੰ ਮੁਲਤਵੀ ਕਰਨ ਸਮੇਤ ਪਾਕਿਸਤਾਨ ਦੇ ਖਿਲਾਫ ਕਈ ਕਦਮ ਚੁੱਕੇ ਸਨ।

Advertisement

ਅੰਦਰਾਬੀ ਨੇ ਕਿਹਾ, ''ਅਸੀਂ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਕਰਨ ਅਤੇ ਪਾਕਿਸਤਾਨ ਦੇ ਹਿੱਸੇ ਦੇ ਜਾਇਜ਼ ਪਾਣੀ ਨੂੰ ਰੋਕਣ ਲਈ ਭਾਰਤ ਵੱਲੋਂ ਅਤਿਵਾਦ ਦੇ ਬੇਬੁਨਿਆਦ ਦੋਸ਼ਾਂ ਦਾ ਬਹਾਨਾ ਬਣਾਉਣ ਦੀ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਕਰਦੇ ਹਾਂ।''

ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਗੱਲ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਕਿ ਅਸਲ ਮੁੱਦਾ ਅਤਿਵਾਦ ਨਹੀਂ ਹੈ, ਬਲਕਿ ਮੁੱਦਾ ਭਾਰਤੀ ਲੀਡਰਸ਼ਿਪ ਵਿੱਚ ਮਜ਼ਬੂਤ ਹੁੰਦੀ ਉਹ ਸੋਚ ਹੈ ਜਿਸ ਦੇ ਤਹਿਤ ਉਹ ਦੋਵਾਂ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਨਦੀ ਪ੍ਰਣਾਲੀ ਨੂੰ ਇੱਕ ਅਜਿਹੀ ਰਣਨੀਤਕ ਜਾਇਦਾਦ ਮੰਨਦੇ ਹਨ ਜਿਸ ਨੂੰ ਆਪਣੀ ਮਰਜ਼ੀ ਨਾਲ ਕਾਬੂ ਕੀਤਾ, ਰੋਕਿਆ ਜਾਂ ਉਸ ਦਾ ਰਸਤਾ ਮੋੜਿਆ ਜਾ ਸਕਦਾ ਹੈ।

ਅੰਦਰਾਬੀ ਨੇ ਕਿਹਾ ਕਿ ਪਾਣੀ ਜ਼ਬਰਦਸਤੀ ਜਾਂ ਸਿਆਸੀ ਦਬਾਅ ਦਾ ਜ਼ਰੀਆ ਨਹੀਂ ਹੈ ਅਤੇ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਦਾ ਉਸ ਦਾ ਜਾਇਜ਼ ਹਿੱਸਾ ਦੇਣ ਤੋਂ ਇਨਕਾਰ ਕਰਨ ਦੀ ਕੋਈ ਵੀ ਕੋਸ਼ਿਸ਼, ਭਾਰਤ ਦੀਆਂ ਕੌਮਾਂਤਰੀ ਕਾਨੂੰਨੀ ਜ਼ਿੰਮੇਵਾਰੀਆਂ ਦੀ ਸਾਫ਼ ਉਲੰਘਣਾ ਹੈ।

Advertisement
×