DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ

ਕੈਲਗਰੀ ਦੀ ਅਦਾਲਤ ਨੇ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸ਼ੋਸ਼ਣ ਕਰਨ ਦਾ ਦੋਸ਼ੀ ਐਲਾਨ ਕੇ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ’ਤੇ ਜੁਰਮਾਨਾ ਵੀ ਠੋਕਿਆ ਹੈ। ‘ਮਰੀਨਾ ਡੋਸਾ ਅਤੇ...

  • fb
  • twitter
  • whatsapp
  • whatsapp
Advertisement

ਕੈਲਗਰੀ ਦੀ ਅਦਾਲਤ ਨੇ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸ਼ੋਸ਼ਣ ਕਰਨ ਦਾ ਦੋਸ਼ੀ ਐਲਾਨ ਕੇ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ’ਤੇ ਜੁਰਮਾਨਾ ਵੀ ਠੋਕਿਆ ਹੈ। ‘ਮਰੀਨਾ ਡੋਸਾ ਅਤੇ ਤੰਦੂਰੀ ਗਰਿਲ’ ਨਾਂ ਹੇਠ ਇਹ ਰੈਸਟੋਰੈਂਟ ਭਾਰਤੀ ਮੂਲ ਦੇ ਭਰਾਵਾਂ ਵੱਲੋਂ ਚਲਾਇਆ ਜਾ ਰਿਹਾ ਸੀ। ਉਥੇ ਕੰਮ ਕਰਦੇ ਰਹੇ ਕੁਝ ਭਾਰਤੀ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਮਾਲਕਾਂ ਨੇ ਉਨ੍ਹਾਂ ਨੂੰ ਪੱਕੇ ਕਰਾਉਣ ਲਈ ਐੱਲ ਐੱਮ ਆਈ ਏ ਦੇਣ ਬਦਲੇ ਹਜ਼ਾਰਾਂ ਡਾਲਰ ਲੈ ਲਏ ਅਤੇ ਉਨ੍ਹਾਂ ਤੋਂ ਕਰਵਾਏ ਕੰਮ ਬਦਲੇ ਬਹੁਤ ਘੱਟ ਉਜਰਤ ਦੇ ਕੇ ਸ਼ੋਸ਼ਣ ਕੀਤਾ। ਉਨ੍ਹਾਂ ਜਬਰੀ ਵੱਧ ਘੰਟੇ ਕੰਮ ਕਰਾਉਣ ਅਤੇ ਬੇਇੱਜ਼ਤੀ ਦੇ ਨਾਲ ਕੁੱਟਮਾਰ ਕਰਨ ਦੇ ਵੀ ਦੋਸ਼ ਲਾਏ ਹਨ। ਉਨ੍ਹਾਂ ਰੈਸਟੋਰੈਂਟ ਮਾਲਕਾਂ ਵੱਲੋਂ ਪ੍ਰਦਾਨ ਕੀਤੇ ਗਈ ਤੰਗ ਰਿਹਾਇਸ਼ ਦੇ ਸਬੂਤ ਵੀ ਪੇਸ਼ ਕੀਤੇ, ਜਿਸ ਨੂੰ ਅਦਾਲਤ ਨੇ ਬਹੁਤ ਮਾੜਾ ਮੰਨਿਆ।

Advertisement
Advertisement
×