child abduction ਦੇ ਦੋਸ਼ ’ਚ Indian ਹੋ ਸਕਦੈ Deport
ਕੈਨੇਡਾ ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ 18 ਮਹੀਨਿਆਂ ਦੀ ਕੈਦ ਕੱਟ ਰਹੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ। ਸੀ ਟੀ ਵੀ ਨਿਊਜ਼ ਦੀ ਖ਼ਬਰ...
ਕੈਨੇਡਾ ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ 18 ਮਹੀਨਿਆਂ ਦੀ ਕੈਦ ਕੱਟ ਰਹੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ। ਸੀ ਟੀ ਵੀ ਨਿਊਜ਼ ਦੀ ਖ਼ਬਰ ਮੁਤਾਬਕ, 37 ਸਾਲਾ ਮਨੋਜ ਗੋਵਿੰਦਬਾਲੂਨਿਕਮ ਨੂੰ 2023 ਵਿੱਚ ਥੈਸਾਲੋਨ ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਇਸ ਮਹੀਨੇ ਦੇ ਸ਼ੁਰੂ ਵਿੱਚ ਸਜ਼ਾ ਸੁਣਾਈ ਗਈ ਸੀ। ਜਸਟਿਸ ਮਾਈਕਲ ਵਾਰਪੀਓ ਨੇ 21 ਅਪਰੈਲ ਨੂੰ ਸੌਲਟ ਕੋਰਟਹਾਊਸ ਵਿੱਚ ਇਹ ਫ਼ੈਸਲਾ ਸੁਣਾਇਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਛੇ ਮਹੀਨੇ ਜਾਂ ਉਸ ਤੋਂ ਵੱਧ ਦੀ ਕੈਦ ਦੀ ਸਜ਼ਾ ਗੋਵਿੰਦਬਾਲੂਨਿਕਮ ਨੂੰ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਤਹਿਤ ਅਯੋਗ ਬਣਾ ਦੇਵੇਗੀ, ਜਿਸ ਕਾਰਨ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ 2023 ਵਿੱਚ ਥੈਸਾਲੋਨ ਵਿੱਚ ਗੋਵਿੰਦਬਾਲੂਨਿਕਮ ਨੇ ਨੌਂ ਸਾਲਾ ਬੱਚੇ ਨਾਲ ਗੱਲ ਕੀਤੀ, ਉਸ ਨੂੰ ਇੱਕ ਫਿਜੈਟ ਸਪਿੰਨਰ ਦੇਣ ਦੀ ਪੇਸ਼ਕਸ਼ ਕੀਤੀ ਅਤੇ ਆਪਣਾ ਬਿਜ਼ਨਸ ਕਾਰਡ ਦਿੱਤਾ। ਬਾਅਦ ਵਿੱਚ ਉਸ ਨੇ ਬੱਚੇ ਨੂੰ ਘਰ ਛੱਡਣ ਦੀ ਪੇਸ਼ਕਸ਼ ਵੀ ਕੀਤੀ।

