DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਬਹਾਦਰ ਪਾਇਲਟ ਕੈਪਟਨ ਮੱਛਾਰ ਦੀ ਸਿਹਤ ਬਾਰੇ ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਬਿਆਨ 

ਕੈਪਟਨ ਮੱਛਾਰ ਦੀ ਸਿਹਤ ਵਿੱਚ ਤੇਜ਼ੀ ਨਾਲ ਹੋ ਰਿਹਾ ਸੁਧਾਰ: ਭਾਰਤੀ ਦੂਤਾਵਾਸ

  • fb
  • twitter
  • whatsapp
  • whatsapp
featured-img featured-img
Indian pilot Smit Machchhar, who the leaders of Israel and India hailed as a hero for saving passengers after he was stabbed by his colleague in an alleged attempt to crash a flydubai plane on Wednesday, smiles in an unidentified location in this undated handout image released on September 30, 2026. Israel Foreign Ministry/Handout via REUTERS THIS IMAGE HAS BEEN SUPPLIED BY A THIRD PARTY. MANDATORY CREDIT. NO RESALES. NO ARCHIVES
Advertisement

ਸੰਯੁਕਤ ਅਰਬ ਅਮੀਰਾਤ (ਯੂ ਏ ਈ) ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਸਿਹਤ ਬਿਹਤਰ ਹੈ ਅਤੇ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ।

ਬੁੱਧਵਾਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਐੱਫ ਜ਼ੈੱਡ 1073 (FZ 1073) ਦੇ ਕਾਕਪਿਟ ਵਿੱਚ ਸਹਿ-ਪਾਇਲਟ ਨੇ ਕੈਪਟਨ ਮੱਛਾਰ 'ਤੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ।

Advertisement

ਉਡਾਣ ਦਾ ਸਹਿ-ਪਾਇਲਟ ਕਥਿਤ ਤੌਰ 'ਤੇ ਜਹਾਜ਼ ਨੂੰ ਡੇਗਣ (ਕ੍ਰੈਸ਼ ਕਰਨ) ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਹਾਜ਼ ਦੇ ਭਾਰਤੀ ਕੈਪਟਨ ਮੱਛਾਰ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਕੈਪਟਨ ਮੱਛਾਰ ਜ਼ਖਮੀ ਹੋ ਗਏ, ਪਰ ਉਹ 174 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਬਚਾਉਣ ਵਿੱਚ ਸਫਲ ਰਹੇ।

Advertisement

ਕੈਪਟਨ ਮੱਛਾਰ ਦੇ ਹੌਸਲੇ ਅਤੇ ਬਹਾਦਰੀ ਦੀ ਪੂਰੀ ਦੁਨੀਆ ਵਿੱਚ ਤਾਰੀਫ ਹੋ ਰਹੀ ਹੈ। ਬਾਅਦ ਵਿੱਚ, ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿੱਚ ਉਤਰਨਾ ਪਿਆ।

ਉੱਥੇ ਹੀ ਯੂ ਏ ਈ ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਹਸਪਤਾਲ ਜਾ ਕੇ ਕੈਪਟਨ ਮੱਛਾਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੂਤਾਵਾਸ ਨੇ ਕਿਹਾ, "ਕੈਪਟਨ ਮੱਛਾਰ ਦੀ ਸਿਹਤ ਬਿਹਤਰ ਹੈ ਅਤੇ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ।"

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉੱਤਰ-ਪੱਛਮੀ ਸਾਊਦੀ ਅਰਬ ਦੇ ਤਬੂਕ ਸ਼ਹਿਰ ਸਥਿਤ ਇੱਕ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਦੇ ਇੱਕ ਦਿਨ ਬਾਅਦ, ਜ਼ਰੂਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੱਛਾਰ ਨੂੰ ਯੂ ਏ ਈ ਤਬਦੀਲ ਕਰ ਦਿੱਤਾ ਗਿਆ ਸੀ।

ਯੂ ਏ ਈ ਸਥਿਤ ਭਾਰਤੀ ਮਿਸ਼ਨ ਨੇ ਕਿਹਾ, "ਦੂਤਾਵਾਸ ਉਨ੍ਹਾਂ ਦਾ ਨਿਰੰਤਰ ਇਲਾਜ ਅਤੇ ਤੰਦਰੁਸਤੀ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।"

Advertisement
×