DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਉਤਪਾਦਨ ਤੇ ਸੇਵਾਵਾਂ ਦਾ ਕੇਂਦਰ ਬਣ ਰਿਹੈ ਭਾਰਤ: Nirmala Sitharaman

ਕੈਨੇਡੀਅਨ ਨਿਵੇਸ਼ਕਾਂ ਨੂੰ ਭਾਰਤ ਅਤੇ ਆਲਮੀ ਬਾਜ਼ਾਰਾਂ ਦੋਵਾਂ ਦੀ ਸੇਵਾ ਕਰਨ ਦਾ ਸੱਦਾ

  • fb
  • twitter
  • whatsapp
  • whatsapp
featured-img featured-img
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਾਮਨ ਟੋਰਾਂਟੋ ’ਚ ਓਮਰਜ਼ ਕੰਪਨੀ ਦੇ ਸੀ ਈ ਓ ਬਲੇਕ ਹੱਚਸਨ ਨਾਲ ਮੁਲਾਕਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਭਾਰਤ ਤੇਜ਼ੀ ਨਾਲ ਆਲਮੀ ਨਿਰਮਾਣ, ਨਵੀਨਤਾ ਅਤੇ ਬਰਾਮਦ ਲਈ ਪਲੈਟਫਾਰਮ ਬਣ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡੀਅਨ ਪੂੰਜੀ ਨੂੰ ਭਾਰਤ ਅਤੇ ਆਲਮੀ ਬਾਜ਼ਾਰਾਂ ਦੋਵਾਂ ਦੀ ਸੇਵਾ ਕਰਨ ਲਈ ਸੱਦਾ ਦਿੱਤਾ।

ਟੋਰਾਂਟੋ ਵਿੱਚ ਉੱਚ ਪੱਧਰੀ ਕਾਰੋਬਾਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਤਾਰਾਮਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੁਧਾਰਾਂ, ਡਿਜੀਟਲਾਈਜ਼ੇਸ਼ਨ, ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਤੇ ਨਿਸ਼ਾਨਾਬੱਧ ਨੀਤੀਗਤ ਸਹਾਇਤਾ ਨੇ ਭਾਰਤ ਵਿੱਚ ਲੰਮੇ ਸਮੇਂ ਦੇ ਨਿਵੇਸ਼ ਲਈ ਮਾਹੌਲ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਭਾਰਤ ਤੇਜ਼ੀ ਨਾਲ ਨਾ ਸਿਰਫ ਵੱਡਾ ਬਾਜ਼ਾਰ ਬਣ ਰਿਹਾ ਹੈ, ਸਗੋਂ ਆਲਮੀ ਉਤਪਾਦਨ, ਨਵੀਨਤਾ, ਸੇਵਾਵਾਂ ਤੇ ਬਰਾਮਦ ਲਈ ਪਲੈਟਫਾਰਮ ਵੀ ਬਣ ਰਿਹਾ ਹੈ। ਸੁਧਾਰ, ਡਿਜੀਟਲਾਈਜ਼ੇਸ਼ਨ, ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਅਤੇ ਨੀਤੀਗਤ ਸਹਾਇਤਾ ਲੰਮੇ ਸਮੇਂ ਦੇ ਨਿਵੇਸ਼ ਲਈ ਮਾਹੌਲ ਨੂੰ ਮਜ਼ਬੂਤ ਕਰ ਰਹੇ ਹਨ।

Advertisement

ਵਿੱਤ ਮੰਤਰੀ ਨੇ ਕੈਨੇਡੀਅਨ ਕਾਰੋਬਾਰੀਆਂ ਤੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਸਿਰਫ ਨਿਵੇਸ਼ ਸਥਾਨ ਵਜੋਂ ਨਾ ਦੇਖਣ, ਸਗੋਂ ਆਲਮੀ ਪੱਧਰ ’ਤੇ ਤਰੱਕੀ ਲਈ ਪਲੈਟਫਾਰਮ ਵਜੋਂ ਦੇਖਣ ਤੇ ਅਜਿਹੇ ਲੰਬੇ ਸਮੇਂ ਦੇ ਕਾਰਜ ਅਤੇ ਸਾਂਝੇਦਾਰੀ ਬਣਾਉਣ ਜੋ ਭਾਰਤ ਤੇ ਵਿਸ਼ਾਲ ਆਲਮੀ ਬਾਜ਼ਾਰਾਂ ਦੀ ਸੇਵਾ ਕਰ ਸਕਣ। ਉਨ੍ਹਾਂ ਵਿੱਤੀ ਸੇਵਾਵਾਂ ਅਤੇ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈਕ-ਸਿਟੀ ਇੰਟਰਨੈਸ਼ਨਲ ਫਾਇਨਾਂਸ਼ੀਅਲ ਸਰਵਿਸਿਜ਼ ਸੈਂਟਰ (ਜੀ ਆਈ ਐੱਫ ਟੀ ਆਈ ਐੱਫ ਐੱਸ ਸੀ) ਵਿੱਚ ਕੈਨੇਡੀਅਨ ਕੰਪਨੀਆਂ ਲਈ ਮੌਕਿਆਂ ਉੱਤੇ ਵੀ ਚਾਨਣਾ ਪਾਇਆ, ਜੋ ਭਾਰਤ ਅਤੇ ਖੇਤਰੀ ਰਣਨੀਤੀਆਂ ਲਈ ਪਲੈਟਫਾਰਮ ਵਜੋਂ ਕੰਮ ਕਰ ਸਕਦਾ ਹੈ।

Advertisement

ਵਿੱਤੀ ਕੰਪਨੀਆਂ ਦੇ ਅਧਿਕਾਰੀਆਂ ਤੋਂ ਵੱਧ ਨਿਵੇਸ਼ ਦੀ ਮੰਗ

ਵਾਸ਼ਿੰਗਟਨ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ‘ਸਨ ਲਾਈਫ ਫਾਇਨਾਂਸ਼ੀਅਲ’ ਅਤੇ ‘ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ’ (ਸੀ ਪੀ ਪੀ ਆਈ ਬੀ) ਸਣੇ ਵੱਖ-ਵੱਖ ਕੈਨੇਡੀਅਨ ਵਿੱਤੀ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਆਪਣਾ ਨਿਵੇਸ਼ ਵਧਾਉਣ ਲਈ ਕਿਹਾ ਹੈ। ਟੋਰਾਂਟੋ ਵਿੱਚ ‘ਸਨ ਲਾਈਫ ਫਾਇਨਾਂਸ਼ੀਅਲ’ ਦੇ ਪ੍ਰਧਾਨ ਅਤੇ ਸੀ ਈ ਓ ਕੇਵਿਨ ਡੀ ਸਟਰੇਨ ਨਾਲ ਦੁਵੱਲੀ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਬੁੱਧਵਾਰ ਨੂੰ ਬੀਮਾ ਖੇਤਰ ਦੇ ਉਦਾਰੀਕਰਨ ਜਿਸ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਦੀ ਹੱਦ 74 ਫ਼ੀਸਦੀ ਤੋਂ ਵਧਾ ਕੇ 100 ਫ਼ੀਸਦੀ ਕਰਨਾ ਸ਼ਾਮਲ ਹੈ ਅਤੇ ਸਰਕਾਰ ਦੇ ‘2047 ਤੱਕ ਸਾਰਿਆਂ ਲਈ ਬੀਮਾ’ ਦੇ ਵਿਜ਼ਨ ’ਤੇ ਚਾਨਣਾ ਪਾਇਆ।

Advertisement
×