DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sheikh Hasina ਦੀ ਬੰਗਲਾਦੇਸ਼ ਹਵਾਲਗੀ 'ਤੇ ਭਾਰਤ ਸਮਾਂ-ਸੀਮਾ ਨਹੀਂ ਦੱਸ ਸਕਦਾ: ਰਾਜਦੂਤ

ਹਾਈ ਕਮਿਸ਼ਨਰ ਨੇ ਕੀਤਾ ਸਪਸ਼ਟ: ਸ਼ੇਖ ਹਸੀਨਾ ਨੂੰ ਭਾਰਤੀ ਫ਼ੌਜ ਨਹੀਂ ਸਗੋਂ ਬੰਗਲਾਦੇਸ਼ੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਭਾਰਤ

  • fb
  • twitter
  • whatsapp
  • whatsapp
featured-img featured-img
Sheikh Hasina/ file photo
Advertisement

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਭਾਰਤ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਵਾਪਸੀ ਲਈ ਕੋਈ ਸਮਾਂ-ਸੀਮਾ ਨਹੀਂ ਦੱਸ ਸਕਦਾ ਕਿਉਂਕਿ ਉਨ੍ਹਾਂ ਦੀ ਹਵਾਲਗੀ ਦੀ ਮੰਗ 'ਤੇ ਕਾਨੂੰਨੀ ਪ੍ਰਕਿਰਿਆ ਤਹਿਤ ਵਿਚਾਰ ਕੀਤਾ ਜਾ ਰਿਹਾ ਹੈ।

ਢਾਕਾ ਵਿੱਚ ਇੱਕ ਨਿੱਜੀ ਵਿਚਾਰ ਮੰਚ ਵੱਲੋਂ ਆਯੋਜਿਤ ਚਰਚਾ ਵਿੱਚ ਬੰਗਲਾਦੇਸ਼ ਵੱਲੋਂ ਹਸੀਨਾ ਦੀ ਹਵਾਲਗੀ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਮੰਗਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਵਿੱਚ ਤ੍ਰਿਵੇਦੀ ਨੇ ਕਿਹਾ, "ਹਸੀਨਾ ਦੀ ਵਾਪਸੀ ਨੂੰ ਲੈ ਕੇ ਕੋਈ ਵੀ ਤੁਹਾਨੂੰ ਸਮਾਂ-ਸੀਮਾ ਨਹੀਂ ਦੱਸ ਸਕਦਾ।"

Advertisement

ਹਸੀਨਾ (79) ਅਗਸਤ 2024 ਵਿੱਚ ਵੱਡੇ ਸਰਕਾਰ-ਵਿਰੋਧੀ ਅੰਦੋਲਨ ਦੇ ਵਿਚਕਾਰ ਆਪਣੀ ਸਰਕਾਰ ਦੇ ਸੱਤਾ ਤੋਂ ਹਟਣ ਤੋਂ ਬਾਅਦ ਢਾਕਾ ਤੋਂ ਨਿਕਲ ਕੇ ਭਾਰਤ ਆ ਗਏ ਸਨ।

Advertisement

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਬੰਗਲਾਦੇਸ਼ ਸਰਕਾਰ ਦੀ ਹਸੀਨਾ ਦੀ ਹਵਾਲਗੀ ਦੀ ਮੰਗ 'ਤੇ ਤੈਅ ਪ੍ਰਕਿਰਿਆਵਾਂ ਦੇ ਤਹਿਤ ਵਿਚਾਰ ਕੀਤਾ ਜਾ ਰਿਹਾ ਹੈ।

ਤ੍ਰਿਵੇਦੀ ਨੇ  ਕਿਹਾ, "ਭਾਰਤ ਸਰਕਾਰ ਨੇ ਵਾਰ-ਵਾਰ ਇਸਦਾ ਜਵਾਬ ਦਿੱਤਾ ਹੈ ਕਿ ਇਸਦੀ ਇੱਕ ਪ੍ਰਕਿਰਿਆ ਹੈ ਅਤੇ ਉਹ ਪ੍ਰਕਿਰਿਆ ਕਾਨੂੰਨੀ ਅਤੇ ਸੁਚਾਰੂ ਹੈ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਹਸੀਨਾ ਨੂੰ ਭਾਰਤੀ ਹਵਾਈ ਸੈਨਾ ਜਾਂ ਫੌਜ ਭਾਰਤ ਨਹੀਂ ਲਿਆਈ ਸੀ। 5 ਅਗਸਤ ਨੂੰ ਵਿਰੋਧ ਪ੍ਰਦਰਸ਼ਨਾਂ ਕਾਰਨ ਉਨ੍ਹਾਂ ਦੀ ਸਰਕਾਰ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਬੰਗਲਾਦੇਸ਼ ਹਵਾਈ ਸੈਨਾ ਦਾ ਇੱਕ ਜਹਾਜ਼ ਹਸੀਨਾ ਨੂੰ ਭਾਰਤ ਲੈ ਕੇ ਆਇਆ ਸੀ।

ਉਸ ਸਮੇਂ ਬੰਗਲਾਦੇਸ਼ ਦੀ ਫੌਜ ਦੀ ਅਗਵਾਈ ਵਾਲੀ ਸੁਰੱਖਿਆ ਟੁਕੜੀ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਬਾਹਰ ਕੱਢਿਆ ਸੀ, ਜਦੋਂ ਪ੍ਰਦਰਸ਼ਨਕਾਰੀ ਕੰਪਲੈਕਸ ਵੱਲ ਵੱਧ ਰਹੇ ਸਨ।

ਤ੍ਰਿਵੇਦੀ ਨੇ ਕਿਹਾ, "ਉਸ ਸਮੇਂ ਤੱਕ ਸ਼ੇਖ ਹਸੀਨਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸਨ। ਸਾਡੇ ਕੋਲ ਸ਼ਾਇਦ ਹੀ ਕੋਈ ਬਦਲ ਸੀ। ਗੁਆਂਢੀ ਹੋਣ ਦੇ ਨਾਤੇ ਹਾਲਾਤ ਦੀ ਅਸਲੀਅਤ ਨੂੰ ਸਵੀਕਾਰ ਕਰਨਾ ਸਾਡਾ ਫਰਜ਼ ਸੀ, ਕਿਉਂਕਿ ਕਦੇ-ਕਦੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਲਈ ਤੁਸੀਂ ਤਿਆਰ ਨਹੀਂ ਹੁੰਦੇ।"

ਉਨ੍ਹਾਂ ਕਿਹਾ, "ਸਾਡੇ ਕੋਲ ਕੀ ਬਦਲ ਸੀ? ਜੇ ਕਿਹਾ ਹੁੰਦਾ ਕਿ ਨਹੀਂ, ਅਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਾਂਗੇ, ਅਸੀਂ ਉਤਰਨ ਦੀ ਇਜਾਜ਼ਤ ਨਹੀਂ ਦੇਵਾਂਗੇ, ਤਾਂ ਪਤਾ ਨਹੀਂ ਕੀ ਹੁੰਦਾ।" ਤ੍ਰਿਵੇਦੀ ਨੇ ਕਿਹਾ ਕਿ ਬੰਗਲਾਦੇਸ਼ ਵਿੱਚ "ਮਾੜੇ ਹਾਲਾਤ" ਕਾਰਨ ਇਹ ਸਥਿਤੀ ਪੈਦਾ ਹੋਈ ਸੀ ਅਤੇ ਅਜਿਹੇ ਹਾਲਾਤ ਦੁਨੀਆ ਵਿੱਚ ਕਿਤੇ ਵੀ ਦੁਬਾਰਾ ਨਹੀਂ ਆਉਣੇ ਚਾਹੀਦੇ।

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਸ਼ਨਿੱਚਰਵਾਰ ਨੂੰ 'ਬੇਅ ਆਫ ਬੰਗਾਲ ਕਨਵਰਸੇਸ਼ਨ 2026' ਦੇ ਪੰਜਵੇਂ ਐਡੀਸ਼ਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ ਸੀ। ਹਾਲਾਂਕਿ, ਉਸੇ ਪ੍ਰੋਗਰਾਮ ਵਿੱਚ ਪੈਨਲ ਚਰਚਾ ਦੌਰਾਨ ਤ੍ਰਿਵੇਦੀ ਦੀ ਟਿੱਪਣੀ ਦੇ ਸਮੇਂ ਉਹ ਮੌਜੂਦ ਨਹੀਂ ਸਨ।

Advertisement
×