ਨੇਪਾਲ ਦੇ ਐਵਰੈਸਟ ਖੇਤਰ ਵਿੱਚ ਖਰਾਬ ਮੌਸਮ ਕਾਰਨ ਸੈਂਕੜੇ ਸੈਲਾਨੀ ਫਸੇ
ਤੀਜੇ ਦਿਨ ਵੀ ਘੱਟ ਦਿਸਣਯੋਗਤਾ ਕਾਰਨ ੳੁਡਾਣਾਂ ਮੁਅੱਤਲ
Hundreds of tourists stranded in Nepal's Everest region due to bad weather ਨੇਪਾਲ ਦੇ ਐਵਰੈਸਟ ਖੇਤਰ ਵਿਚ ਮੌਸਮ ਖਰਾਬ ਹੈ ਤੇ ਭਾਰੀ ਮੀਂਹ ਪੈ ਰਿਹਾ ਹੈ। ਇੱਥੋਂ ਦੇ ਲੁਕਲਾ ਹਵਾਈ ਅੱਡੇ ’ਤੇ ਲਗਾਤਾਰ ਤੀਜੇ ਦਿਨ ਵੀ ਖਰਾਬ ਮੌਸਮ ਕਾਰਨ ਉਡਾਣਾਂ ਮੁਅੱਤਲ ਰਹੀਆਂ ਜਿਸ ਕਾਰਨ ਸੈਂਕੜੇ ਸੈਲਾਨੀ ਇੱਥੇ ਫਸੇ ਹੋਏ ਹਨ।
ਇੱਥੇ ਕਈ ਥਾਈਂ ਬੱਦਲਵਾਈ ਅਤੇ ਧੁੰਦ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਦਿਸਣਯੋਗਤਾ ਕਾਫੀ ਘੱਟ ਗਈ ਹੈ। ਸੋਲੁਖੁੰਬੂ ਜ਼ਿਲ੍ਹੇ ਦੇ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਸੁਰੇਂਦਰ ਥਾਪਾ ਨੇ ਕਿਹਾ ਕਿ ਲਗਾਤਾਰ ਮੀਂਹ ਅਤੇ ਘੱਟ ਦਿਸਣਯੋਗਤਾ ਕਾਰਨ ਅੱਜ ਉਡਾਣਾਂ ਰੱਦ ਰਹੀਆਂ।
ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਸੈਲਾਨੀ ਤਿੰਨ ਦਿਨ ਪਹਿਲਾਂ ਐਵਰੈਸਟ ਬੇਸ ਕੈਂਪ ਤੱਕ ਟ੍ਰੈਕਿੰਗ ਕਰਨ ਤੋਂ ਬਾਅਦ ਲੁਕਲਾ ਵਾਪਸ ਆਏ ਸਨ, ਉਨ੍ਹਾਂ ਨੂੰ ਕਾਠਮੰਡੂ ਵਾਪਸ ਜਾਣ ਲਈ ਕੋਈ ਉਡਾਣ ਨਹੀਂ ਮਿਲ ਰਹੀ ਹੈ। ਇਸ ਸੈਲਾਨੀ ਸੀਜ਼ਨ ਦੌਰਾਨ ਰੋਜ਼ਾਨਾ ਦਰਜਨਾਂ ਉਡਾਣਾਂ ਚੱਲਦੀਆਂ ਹਨ ਪਰ ਹੁਣ ਸਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਵੇਲੇ ਲੁਕਲਾ ਅਤੇ ਨੇੜਲੇ ਨਾਮਚੇ ਬਾਜ਼ਾਰ ਦੇ ਹੋਟਲ ਸੈਲਾਨੀਆਂ ਨਾਲ ਭਰੇ ਹੋਏ ਹਨ ਕਿਉਂਕਿ ਖੁੰਬੂ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਵਾਪਸ ਜਾਣ ਦੀ ਤਿਆਰੀ ਕਰ ਰਹੇ ਸੈਲਾਨੀ ਲੁਕਲਾ ਵਿੱਚ ਫਸ ਗਏ ਹਨ। ਇੱਥੋਂ ਦੇ ਉੱਚੇ ਪਹਾੜੀ ਖੇਤਰਾਂ ਵਿਚ ਵੀ ਭਾਰੀ ਮੀਂਹ ਪੈ ਰਿਹਾ ਹੈ। ਪੀਟੀਆਈ
ਤਾਰਾ ਏਅਰਲਾਈਨਜ਼ ਲੁਕਲਾ ਦੇ ਇੰਚਾਰਜ ਅੰਮ੍ਰਿਤ ਮਗਰ ਨੇ ਕਿਹਾ ਕਿ ਏਅਰਲਾਈਨ ਤੋਂ ਟਿਕਟਾਂ ਬੁੱਕ ਕਰਨ ਵਾਲੇ ਲਗਭਗ 1,500 ਸੈਲਾਨੀ ਲੁਕਲਾ ਵਿੱਚ ਫਸੇ ਹੋਏ ਹਨ।
ਪੀਟੀਆਈ

