DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

France Plane Crash: ਫਰਾਂਸ ਵਿੱਚ ਜਹਾਜ਼ ਹਾਦਸਾਗ੍ਰਸਤ; 11 ਹਲਾਕ

ਸਕਾਈਡਾਈਵਿੰਗ ਜਹਾਜ਼ ਦੇ ਕਈ ਟੁਕੜੇ ਹੋਏ; ਮਰਨ ਵਾਲਿਆਂ ਵਿੱਚ ਪੰਜ ਟਰੇਨਰ, ਪੰਜ ਸਿਖਿਆਰਥੀ ਅਤੇ ਪਾਇਲਟ ਸ਼ਾਮਲ; ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ

  • fb
  • twitter
  • whatsapp
  • whatsapp
Advertisement

ਫਰਾਂਸ ਦੇ ਪੂਰਬੀ ਹਿੱਸੇ ਵਿੱਚ ਅੱਜ ਸਵੇਰੇ ਇੱਕ ਸਕਾਈਡਾਈਵਿੰਗ ਜਹਾਜ਼ ਉਡਾਣ ਭਰਨ ਦੇ ਕੁਝ ਹੀ ਪਲਾਂ ਬਾਅਦ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ 11 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਨੈਂਸੀ-ਐਸੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਨੈਂਸੀ ਨੇੜਲੇ ਟੋਂਬਲੇਨ ਕਸਬੇ ਵਿੱਚ ਵਾਪਰਿਆ।

ਇਹ ਜਹਾਜ਼ ਸਕਾਈਡਾਈਵਿੰਗ ਕਰਨ ਵਾਲੇ ਇੱਕ ਸਮੂਹ ਨੂੰ ਲੈ ਕੇ ਜਾ ਰਿਹਾ ਸੀ। ਹਾਦਸੇ ਦੌਰਾਨ ਜਹਾਜ਼ ਦੇ ਟੁਕੜੇ-ਟੁਕੜੇ ਹੋ ਗਏ। ਰਿਪੋਰਟਾਂ ਮੁਤਾਬਕ ਜਹਾਜ਼ ਵਿੱਚ ਸਵਾਰ ਤਿੰਨ ਵਿਅਕਤੀ ਸਮੇਂ ਸਿਰ ਜਹਾਜ਼ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਅਤੇ ਉਨ੍ਹਾਂ ਦੀ ਜਾਨ ਬਚ ਗਈ।

Advertisement

ਫਰਾਂਸੀਸੀ ਮੀਡੀਆ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਜ਼ਿਆਦਾਤਰ ਨਰਸਾਂ ਦੀ ਸਿਖਲਾਈ ਲੈ ਰਹੇ ਸਨ ਤੇ ਪਹਿਲੀ ਵਾਰ ਸਕਾਈਡਾਈਵਿੰਗ ਦਾ ਤਜਰਬਾ ਲੈਣ ਲਈ ਗਏ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਨਰਸਾਂ ਦੀ ਸੰਸਥਾ ਦੀ ਮਿਉਰਥ-ਏ-ਮੋਜ਼ੇਲ ਸ਼ਾਖਾ ਦੇ ਪ੍ਰਧਾਨ ਥਿਏਰੀ ਪੇਸ਼ੇ ਵੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

Advertisement

ਪ੍ਰਸ਼ਾਸਨ ਅਨੁਸਾਰ ਮਰਨ ਵਾਲਿਆਂ ਵਿੱਚ ਪੰਜ ਸਕਾਈਡਾਈਵਿੰਗ ਟਰੇਨਰ, ਪੰਜ ਸਿਖਿਆਰਥੀ ਅਤੇ ਇੱਕ ਤਜਰਬੇਕਾਰ ਪਾਇਲਟ ਸ਼ਾਮਲ ਹਨ। ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਜਹਾਜ਼ ਇੱਕ ਪੈਰਾਸ਼ੂਟ ਟਰੇਨਿੰਗ ਸਕੂਲ ਦਾ ਸੀ।

ਮਿਉਰਥ-ਏ-ਮੋਜ਼ੇਲ ਦੇ ਪ੍ਰੀਫੈਕਟ ਯਵੇਸ ਸੇਗੂਈ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ।

ਫਰਾਂਸੀਸੀ ਮੀਡੀਆ ਮੁਤਾਬਕ ਹਾਦਸਾਗ੍ਰਸਤ ਜਹਾਜ਼ ਜਰਮਨੀ ਵਿੱਚ ਰਜਿਸਟਰ ਇੱਕ ਪਿਲਾਟਸ ਜਹਾਜ਼ ਸੀ, ਜਿਸ ਦੀ ਵਰਤੋਂ ਆਮ ਤੌਰ 'ਤੇ ਪੈਰਾਸ਼ੂਟ ਜੰਪ ਲਈ ਕੀਤੀ ਜਾਂਦੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਦੇ ਵੀ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਦੀ ਉਮੀਦ ਹੈ।

ਹਾਦਸੇ ਤੋਂ ਬਾਅਦ ਫਰਾਂਸੀਸੀ ਪੁਲੀਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਉੱਥੇ ਨਾ ਜਾਣ ਦੀ ਅਪੀਲ ਕੀਤੀ।

ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਥਾਨਕ ਮੀਡੀਆ ਨੇ ਇਹ ਵੀ ਦੱਸਿਆ ਕਿ ਜਹਾਜ਼ ਹਾਦਸੇ ਤੋਂ ਬਾਅਦ ਹਾਦਸਾ ਸਥਾਨ ਦੇ ਆਲੇ-ਦੁਆਲੇ ਦੇ ਕੁਝ ਘਰਾਂ ਅਤੇ ਇਮਾਰਤਾਂ ਦੀ ਬਿਜਲੀ ਵੀ ਬੰਦ ਹੋ ਗਈ। ਅਧਿਕਾਰੀਆਂ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕਿਸੇ ਸੰਭਾਵਿਤ ਕਾਰਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

Advertisement
×