DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

France Heatwave: ਫ਼ਰਾਂਸ ਵਿੱਚ ਭਿਆਨਕ ਗਰਮੀ ਦੌਰਾਨ ਮਰਨ ਵਾਲਿਆਂ ਦੀ ਗਿਣਤੀ 29 ਫ਼ੀਸਦੀ ਵਧੀ: ਸਿਹਤ ਏਜੰਸੀ

ਫ਼ਰਾਂਸ ਵਿੱਚ ਪਿਛਲੇ ਮਹੀਨੇ ਪਈ ਰਿਕਾਰਡ ਤੋੜ ਗਰਮੀ ਦੌਰਾਨ ਸਭ ਤੋਂ ਗਰਮ ਹਫ਼ਤੇ ਵਿੱਚ ਮੌਤਾਂ ਦੀ ਗਿਣਤੀ ਵਿੱਚ ਲਗਪਗ ਇੱਕ-ਤਿਹਾਈ (one-third) ਵਾਧਾ ਹੋਇਆ ਹੈ। 'ਪਬਲਿਕ ਹੈਲਥ ਫ਼ਰਾਂਸ' ਅਥਾਰਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਥਾਰਟੀ ਨੇ ਦੱਸਿਆ ਕਿ ਇਸ ਦੌਰਾਨ...

  • fb
  • twitter
  • whatsapp
  • whatsapp
featured-img featured-img
Faithful shield themselves with umbrellas and hold hand fans amid a heatwave as they wait for Pope Leo to lead the Angelus prayer from a window of the Apostolic Palace, in St. Peter's Square, at the Vatican, June 29, 2026. REUTERS/Yara Nardi
Advertisement

ਫ਼ਰਾਂਸ ਵਿੱਚ ਪਿਛਲੇ ਮਹੀਨੇ ਪਈ ਰਿਕਾਰਡ ਤੋੜ ਗਰਮੀ ਦੌਰਾਨ ਸਭ ਤੋਂ ਗਰਮ ਹਫ਼ਤੇ ਵਿੱਚ ਮੌਤਾਂ ਦੀ ਗਿਣਤੀ ਵਿੱਚ ਲਗਪਗ ਇੱਕ-ਤਿਹਾਈ (one-third) ਵਾਧਾ ਹੋਇਆ ਹੈ। 'ਪਬਲਿਕ ਹੈਲਥ ਫ਼ਰਾਂਸ' ਅਥਾਰਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਥਾਰਟੀ ਨੇ ਦੱਸਿਆ ਕਿ ਇਸ ਦੌਰਾਨ ਪਿਛਲੇ ਹਫ਼ਤੇ ਦੇ ਮੁਕਾਬਲੇ ਘੱਟੋ-ਘੱਟ 2,000 ਵੱਧ ਮੌਤਾਂ ਦਰਜ ਕੀਤੀਆਂ ਗਈਆਂ।

Advertisement

ਪੈਰਿਸ ਵਿੱਚ ਅੰਤਿਮ ਸਸਕਾਰ ਸੇਵਾਵਾਂ ਨਾਲ ਜੁੜੇ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦਫ਼ਨਾਉਣ ਜਾਂ ਅੰਤਿਮ ਸਸਕਾਰ ਤੋਂ ਪਹਿਲਾਂ ਲਾਸ਼ਾਂ ਨੂੰ ਰੱਖਣ ਲਈ ਜਗ੍ਹਾ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਕੁਝ ਮੁਰਦਾਘਰ ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਉੱਥੇ ਲਾਸ਼ਾਂ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

Advertisement

ਅਥਾਰਟੀ ਵੱਲੋਂ ਜਾਰੀ ਮੌਤਾਂ ਦੇ ਤਾਜ਼ਾ ਅੰਕੜੇ 22 ਜੂਨ ਤੋਂ 28 ਜੂਨ ਦੇ ਹਫ਼ਤੇ ਦੇ ਹਨ। ਇਸੇ ਦੌਰਾਨ ਫ਼ਰਾਂਸ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗਰਮੀ ਪਈ ਅਤੇ ਦੇਸ਼ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟ ਗਏ। ਇਸ ਗਰਮੀ ਨੇ ਯੂਰਪ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ ਨਾਲ ਜੁੜੇ ਰਿਕਾਰਡ ਤੋੜ ਦਿੱਤੇ।

ਅਥਾਰਟੀ ਨੇ ਕਿਹਾ ਕਿ ਉਸ ਨੇ ਉਸ ਹਫ਼ਤੇ ਦੌਰਾਨ 8,973 ਮੌਤਾਂ ਦਰਜ ਕੀਤੀਆਂ।

ਅਥਾਰਟੀ ਨੇ ਕਿਹਾ ਕਿ ਇਹ ਸ਼ੁਰੂਆਤੀ ਗਿਣਤੀ 15 ਜੂਨ ਤੋਂ 21 ਜੂਨ ਦੇ ਹਫ਼ਤੇ ਵਿੱਚ ਦਰਜ 6,948 ਮੌਤਾਂ ਦੇ ਮੁਕਾਬਲੇ 29 ਫ਼ੀਸਦੀ ਵਾਧੇ ਨੂੰ ਦਰਸਾਉਂਦੀ ਹੈ।

ਸਿਹਤ ਏਜੰਸੀ ਨੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਉਸ ਦੇ ਅੰਕੜੇ ਅਸਲ ਮੌਤਾਂ ਨਾਲੋਂ ਘੱਟ ਹੋ ਸਕਦੇ ਹਨ ਕਿਉਂਕਿ ਇਹ ਅਧੂਰੇ ਅੰਕੜਿਆਂ 'ਤੇ ਆਧਾਰਿਤ ਹਨ।

Advertisement
×