DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜ਼ਮੀਨ ਖਿਸਕਣ ਅਤੇ ਆਰਜ਼ੀ ਡੈਮ ਟੁੱਟਣ ਕਾਰਨ ਨੇਪਾਲ 'ਚ ਆਇਆ ਅਚਾਨਕ ਹੜ੍ਹ; 10 ਲਾਪਤਾ

ਲਗਪਗ 50 ਲੋਕਾਂ ਨੂੰ ਬਚਾਇਆ ਗਿਆ

  • fb
  • twitter
  • whatsapp
  • whatsapp
featured-img featured-img
Photo: Nepal Army/ANI Video Grab
Advertisement

ਕਾਠਮੰਡੂ ਸਥਿਤ ਭਾਰਤ, ਨੇਪਾਲ ਅਤੇ ਚੀਨ ਸਮੇਤ ਕਈ ਦੇਸ਼ਾਂ ਦੀ ਸਾਂਝੀ ਸੰਸਥਾ ਅਨੁਸਾਰ ਜ਼ਮੀਨ ਖਿਸਕਣ ਅਤੇ ਨਦੀ 'ਤੇ ਬਣੀ ਆਰਜ਼ੀ ਬੰਨ੍ਹ ਦੇ ਟੁੱਟਣ ਕਾਰਨ ਐਤਵਾਰ ਤੜਕੇ ਨੇਪਾਲ ਦੀ ਬੁੱਢੀ ਗੰਡਕੀ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ। ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਆਏ ਇਸ ਹੜ੍ਹ ਨੇ ਗੋਰਖਾ ਜ਼ਿਲ੍ਹੇ ਵਿੱਚ ਘਰਾਂ ਅਤੇ ਪੁਲਾਂ ਨੂੰ ਵਹਾ ਦਿੱਤਾ ਅਤੇ ਹਾਈਡ੍ਰੋਪਾਵਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ। ਨੇਪਾਲੀ ਅਧਿਕਾਰੀਆਂ ਅਨੁਸਾਰ ਘੱਟੋ-ਘੱਟ 10 ਲੋਕ ਅਜੇ ਵੀ ਲਾਪਤਾ ਹਨ, ਜਦਕਿ ਲਗਪਗ 50 ਲੋਕਾਂ ਨੂੰ ਬਚਾ ਲਿਆ ਗਿਆ ਹੈ।

'ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ' (ICIMOD) ਸੰਸਥਾ ਨੇ ਨੇਪਾਲੀ ਅਧਿਕਾਰੀਆਂ ਦੇ ਮੁੱਢਲੇ ਵੇਰਵਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗੋਰਖਾ ਜ਼ਿਲ੍ਹੇ ਦੇ ਚੁਮਚੇਤ ਨੇੜੇ ਜ਼ਮੀਨ ਖਿਸਕਣ ਕਾਰਨ ਬਣਿਆ ਆਰਜ਼ੀ ਬੰਨ੍ਹ ਟੁੱਟਣ ਕਰਕੇ ਇਹ ਹੜ੍ਹ ਆਇਆ ਹੋ ਸਕਦਾ ਹੈ। ਹੜ੍ਹ ਦਾ ਪਾਣੀ ਮਿੱਟੀ, ਗਾਰ ਅਤੇ ਮਲਬਾ ਆਪਣੇ ਨਾਲ ਹੇਠਾਂ ਵੱਲ ਲੈ ਆਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬੁੱਢੀ ਗੰਡਕੀ, ਤ੍ਰਿਸ਼ੂਲੀ ਅਤੇ ਨਾਰਾਇਣੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚਿਤਾਵਨੀ ਜਾਰੀ ਕਰ ਦਿੱਤੀ ਹੈ।

Advertisement

ਹੜ੍ਹ ਦੇ ਪਾਣੀ ਨੇ ਸੱਲੇਰੀ ਵਿਖੇ 341-ਮੈਗਾਵਾਟ ਦੇ ਬੁੱਢੀ ਗੰਡਕੀ ਹਾਈਡ੍ਰੋਪਾਵਰ ਪ੍ਰਾਜੈਕਟ ਦੇ ਇੱਕ ਨਿਰਮਾਣ ਕੈਂਪ ਅਤੇ ਸਾਜ਼ੋ-ਸਾਮਾਨ ਨੂੰ ਵੀ ਵਹਾ ਦਿੱਤਾ, ਹਾਲਾਂਕਿ ਕੁੱਲ ਨੁਕਸਾਨ ਦਾ ਅਜੇ ਪੂਰਾ ਅੰਦਾਜ਼ਾ ਨਹੀਂ ਲੱਗ ਸਕਿਆ। ਸੁਰੱਖਿਆ ਕਰਮੀਆਂ ਦੀ ਮਦਦ ਨਾਲ ਖੋਜ, ਬਚਾਅ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਕੰਮ ਜਾਰੀ ਹੈ। ਇਹ ਘਟਨਾ ਚੀਨ ਨਾਲ ਲੱਗਦੀ ਨੇਪਾਲ ਦੀ ਸਰਹੱਦ 'ਤੇ 26 ਅਗਸਤ ਨੂੰ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਵਿੱਚ ਆਏ ਭਿਆਨਕ ਹੜ੍ਹ ਤੋਂ ਕੁਝ ਹਫ਼ਤਿਆਂ ਬਾਅਦ ਵਾਪਰੀ ਹੈ, ਜਿਸ ਵਿੱਚ 1,400 ਤੋਂ ਵੱਧ ਲੋਕ ਮਾਰੇ ਗਏ ਸਨ।

Advertisement

ਸੰਸਥਾ ਦੇ ਡਾਇਰੈਕਟਰ ਜਨਰਲ ਪੇਮਾ ਗਿਆਮਤਸ਼ੋ ਨੇ ਕਿਹਾ ਕਿ ਐਤਵਾਰ ਦੀ ਇਸ ਤਬਾਹੀ ਨੇ ਪਹਾੜੀ ਖ਼ਤਰਿਆਂ ਦੇ ਲੜੀਵਾਰ ਪ੍ਰਭਾਵਾਂ ਨੂੰ ਉਜਾਗਰ ਕੀਤਾ ਹੈ, ਜਿੱਥੇ ਇੱਕ ਘਟਨਾ ਦੂਜੀ ਨੂੰ ਜਨਮ ਦਿੰਦੀ ਹੈ। ਉਨ੍ਹਾਂ ਕਿਹਾ, "ਜਿੱਥੇ ਤੁਰੰਤ ਰਾਹਤ ਕਾਰਜ ਸਾਡੀ ਪਹਿਲ ਹੋਣੇ ਚਾਹੀਦੇ ਹਨ, ਉੱਥੇ ਭਵਿੱਖ ਦੇ ਖ਼ਤਰਿਆਂ ਨੂੰ ਘਟਾਉਣ ਲਈ ਇਸ ਹੜ੍ਹ ਦੇ ਕਾਰਨਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੋਵੇਗਾ।"

Advertisement
×