DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ChatGPT ਦੀ ਮਦਦ ਨਾਲ ਕੇਸ ਲੜਨਾ ਪਿਆ ਮਹਿੰਗਾ; ਮਕਾਨ ਮਾਲਕ ਨੂੰ ਲੱਗਾ 2000 ਡਾਲਰ ਦਾ ਜੁਰਮਾਨਾ

ਸੁਣਵਾਈ ਦੌਰਾਨ ਏ.ਆਈ. ਵੱਲੋਂ ਦਿੱਤੇ ਗ਼ਲਤ ਅਤੇ ਗ਼ੈਰ-ਮੌਜੂਦ ਕਾਨੂੰਨੀ ਹਵਾਲੇ ਹੋਏ ਬੇਨਕਾਬ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਸਟਰੇਲੀਆ ਵਿੱਚ ਇੱਕ ਘਰ ਮਾਲਕ ਨੂੰ ਚੈਟਜੀਪੀਟੀ (ChatGPT) ਦੀ ਮਦਦ ਨਾਲ ਤਿਆਰ ਕੀਤੀ ਅਰਜ਼ੀ ਮਹਿੰਗੀ ਪੈ ਗਈ। ਮਾਮਲਾ ਏਅਰ ਕੰਡੀਸ਼ਨਰ ਦੀ ਨਿਕਾਸੀ ਪਾਈਪ ਨਾਲ ਜੁੜਿਆ ਸੀ। ਘਰ ਮਾਲਕ ਨੇ ਪਾਣੀ ਨਾਲ ਹੋਏ ਨੁਕਸਾਨ ਲਈ ਸਬੰਧਤ ਅਥਾਰਟੀ ਤੋਂ ਮੁਆਵਜ਼ਾ ਮੰਗਿਆ ਸੀ।

ਉਸ ਨੇ ਮੰਨਿਆ ਕਿ ਅਰਜ਼ੀ ਤਿਆਰ ਕਰਨ ਲਈ ਏ.ਆਈ. (AI) ਦੀ ਮਦਦ ਲਈ ਗਈ ਸੀ, ਪਰ ਸੁਣਵਾਈ ਦੌਰਾਨ ਅਰਜ਼ੀ ਵਿੱਚ ਦਿੱਤੇ ਕੁਝ ਕਾਨੂੰਨੀ ਹਵਾਲੇ ਗ਼ਲਤ ਨਿਕਲੇ। ਕੁਝ ਹਵਾਲੇ ਅਜਿਹੇ ਵੀ ਸਨ, ਜੋ ਮੌਜੂਦ ਹੀ ਨਹੀਂ ਸਨ ਜਾਂ ਮਾਮਲੇ ਨਾਲ ਸਬੰਧਤ ਨਹੀਂ ਸਨ। ਅਧਿਕਾਰੀ ਨੇ ਅਰਜ਼ੀ ਨੂੰ ਬੇਬੁਨਿਆਦ ਮੰਨਦਿਆਂ ਘਰ ਮਾਲਕ ਉੱਤੇ 2000 ਡਾਲਰ ਦੀ ਲਾਗਤ ਦਾ ਜੁਰਮਾਨਾ ਲਾ ਦਿੱਤਾ।

Advertisement

ਇਹ ਕਾਨੂੰਨ ਅਧੀਨ ਲਗਾਈ ਜਾ ਸਕਣ ਵਾਲੀ ਵੱਧ ਤੋਂ ਵੱਧ ਰਕਮ ਦਾ ਜੁਰਮਾਨਾ ਸੀ। ਇਸ ਮਾਮਲੇ ਨੇ ਏ.ਆਈ. ਦੀ ਵਰਤੋਂ ਬਾਰੇ ਇੱਕ ਅਹਿਮ ਸਬਕ ਵੀ ਦਿੱਤਾ ਹੈ। ਇਸ ਫ਼ੈਸਲੇ ਨੇ ਕਾਨੂੰਨੀ ਮਾਮਲਿਆਂ ਵਿੱਚ ਚੈਟਜੀਪੀਟੀ ਵੱਲੋਂ ਦਿੱਤੇ ਹਵਾਲਿਆਂ ਅਤੇ ਤੱਥਾਂ ਦੀ ਖ਼ੁਦ ਜਾਂਚ ਕਰਨੀ ਬੇਹੱਦ ਜ਼ਰੂਰੀ ਦੱਸਿਆ ਹੈ।

Advertisement

Advertisement
×