DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

EU sanctions on Iran ਯੂਰਪੀ ਸੰਘ ਵੱਲੋਂ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਆਗੂਆਂ ਸਣੇ 15 ਇਰਾਨੀ ਅਧਿਕਾਰੀਆਂ ’ਤੇ ਪਾਬੰਦੀ

ਔਨਲਾਈਨ ਸਮੱਗਰੀ ਦੀ ਨਿਗਰਾਨੀ ਲਈ ਜ਼ਿੰਮੇਵਾਰ ਸੰਸਥਾਵਾਂ ਸਮੇਤ ਛੇ ੲਿਰਾਨੀ ਸੰਗਠਨ ਵੀ ਸੂਚੀ ’ਚ ਸ਼ਾਮਲ

  • fb
  • twitter
  • whatsapp
  • whatsapp
Advertisement

ਯੂਰਪੀ ਸੰਘ (EU) ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਖਿਲਾਫ਼ ਤਹਿਰਾਨ ਦੇ ਘਾਤਕ ਕਾਰਵਾਈ ਨੂੰ ਲੈ ਕੇ 15 ਇਰਾਨੀ ਅਧਿਕਾਰੀਆਂ, ਜਿਨ੍ਹਾਂ ਵਿੱਚ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਕਮਾਂਡਰ ਤੇ ਅਧਿਕਾਰੀ ਸ਼ਾਮਲ ਹਨ, ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਰਾਨ ਵਿੱਚ ਔਨਲਾਈਨ ਸਮੱਗਰੀ ਦੀ ਨਿਗਰਾਨੀ ਲਈ ਜ਼ਿੰਮੇਵਾਰ ਸੰਸਥਾਵਾਂ ਸਮੇਤ ਛੇ ਇਰਾਨੀ ਸੰਗਠਨਾਂ ਨੂੰ ਵੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

27 ਮੁਲਕਾਂ ਦੀ ਸ਼ਮੂਲੀਅਤ ਵਾਲੇ ਸਮੂਹ ਦਾ ਇਹ ਫੈਸਲਾ ਇਰਾਨ ਵਿਚ ਦੇਸ਼ਿਵਆਪੀ ਹਿੰਸਾ ਖਿਲਾਫ਼ ਪੱਛਮੀ ਮੁਲਕਾਂ ਦੀ ਸੱਜਰੀ ਪ੍ਰਤੀਕਿਰਿਆ ਹੈ। ਕਾਰਕੁਨਾਂ ਦਾ ਕਹਿਣਾ ਹੈ ਕਿ ਇਰਾਨ ਵਿਚ ਦੇਸ਼ਿਵਆਪੀ ਪ੍ਰਦਰਸ਼ਨਾਂ ਖਿਲਾਫ਼ ਰੈਵੋਲਿਊਸ਼ਨਰੀ ਗਾਰਡਾਂ ਦੀ ਕਾਰਵਾਈ ਵਿਚ 6,300 ਤੋਂ ਵੱਧ ਲੋਕ ਮਾਰੇ ਗਏ ਹਨ। ਯੂਰਪੀ ਸੰਘ ਦੀ ਇਹ ਸੱਜਰੀ ਪੇਸ਼ਕਦਮੀ ਨਾਲ ਇਸਲਾਮੀ ਗਣਰਾਜ ’ਤੇ ਕੌਮਾਂਤਰੀ ਦਬਾਅ ਵਧੇਗਾ। ਇਰਾਨ ਨੂੰ ਸੰਭਾਵੀ ਫੌਜੀ ਹਮਲਾ ਕਰਨ ਦੀਆਂ ਅਮਰੀਕੀ ਧਮਕੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਯੂਰਪੀ ਸੰਘ ਦੇ ਸਿਖਰਲੇ ਡਿਪਲੋਮੈਟ ਕਾਜਾ ਕੈਲਾਸ ਨੇ ਵੀਰਵਾਰ ਨੂੰ ਪਹਿਲਾਂ ਕਿਹਾ ਸੀ ਕਿ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ, ਜਿਸ ਨੇ ਪ੍ਰਦਰਸ਼ਨਾਂ ਨੂੰ ਦਬਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਨੂੰ ਵੀ ਯੂਰਪੀ ਸੰਘ ਦੀ ਅਤਿਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।

Advertisement

Advertisement
Advertisement
×