ਇੰਡੋਨੇਸ਼ੀਆ ਦੇ ਟਾਪੂਆਂ ’ਤੇ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 6.8
ਇੰਡੋਨੇਸ਼ੀਆ ਦੇ ਤਾਲੌਦ ਟਾਪੂਆਂ ’ਤੇ ਅੱਜ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.8 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸਿਜ਼ (GFZ) ਨੇ ਸਾਂਝੀ ਕਰਦਿਆਂ ਕਿਹਾ ਕਿ ਸ਼ਨਿਚਰਵਾਰ ਨੂੰ ਇੰਡੋਨੇਸ਼ੀਆ ਦੇ...
Advertisement
ਇੰਡੋਨੇਸ਼ੀਆ ਦੇ ਤਾਲੌਦ ਟਾਪੂਆਂ ’ਤੇ ਅੱਜ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.8 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸਿਜ਼ (GFZ) ਨੇ ਸਾਂਝੀ ਕਰਦਿਆਂ ਕਿਹਾ ਕਿ ਸ਼ਨਿਚਰਵਾਰ ਨੂੰ ਇੰਡੋਨੇਸ਼ੀਆ ਦੇ ਤਾਲੌਦ ਟਾਪੂਆਂ ਦੇ ਤੱਟ ’ਤੇ 6.8 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਦੀ ਡੂੰਘਾਈ 77 ਕਿਲੋਮੀਟਰ (47.85 ਮੀਲ) ਸੀ।
ਇੰਡੋਨੇਸ਼ਿਆਈ ਭੂ-ਭੌਤਿਕ ਵਿਗਿਆਨ ਏਜੰਸੀ BMKG ਨੇ ਦੱਸਿਆ ਕਿ 17 ਕਿਲੋਮੀਟਰ ਡੂੰਘਾਈ ਵਾਲੇ ਤੇ 7.1 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਆਏ ਹਨ ਤੇ ਇਸ ਤੋਂ ਬਾਅਦ ਵੀ ਭੂਚਾਲ ਦੇ ਹੋਰ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਕਿਹਾ ਕਿ ਇੱਥੇ ਸੂਨਾਮੀ ਆਉਣ ਦੀ ਸੰਭਾਵਨਾ ਨਹੀਂ ਹੈ।
Advertisement
ਸੁਲਾਵੇਸੀ ਟਾਪੂ ਦੇ ਉੱਤਰੀ ਸਿਰੇ ’ਤੇ ਮਨਾਡੋ ਵਿੱਚ ਕੁਝ ਲੋਕਾਂ ਨੇ ਕਿਹਾ ਕਿ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ ਪਰ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ। ਰਾਇਟਰਜ਼
Advertisement
Advertisement
×

