DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਈ Railway Stations ’ਤੇ ਪੀਣ ਵਾਲੇ Water ’ਚ E. Coli Contamination

ਕੈਗ ਦੀ ਰਿਪੋਰਟ ਤੋਂ ਖ਼ੁਲਾਸਾ ਹੋਇਆ; ਸਟੇਸ਼ਨਾਂ ’ਤੇ ਘੱਟੋ-ਘੱਟ ਜ਼ਰੂਰੀ ਸਹੂਲਤਾਂ ਦੀ ਘਾਟ

  • fb
  • twitter
  • whatsapp
  • whatsapp
Advertisement
ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ ਵਿੱਚ ਕਈ ਰੇਲਵੇ ਸਟੇਸ਼ਨਾਂ ਉੱਤੇ ਲੱਗੇ ਵਾਟਰ ਕੂਲਰਾਂ ਦੇ ਪਾਣੀ ਦੇ ਨਮੂਨਿਆਂ ਵਿੱਚ ਈ ਕੋਲੀ ਬੈਕਟੀਰੀਆ ਮਿਲਣ ਦਾ ਦਾਅਵਾ ਕੀਤਾ ਹੈ। ਆਡੀਟਰ ਨੇ ਕਿਹਾ ਕਿ ਰੇਲਵੇ ਦੇ ਵਾਸ਼ਰੂਮਾਂ (ਪਖ਼ਾਨਿਆਂ) ਵਿੱਚ ਗੰਦਗੀ ਵੀ ਪਾਈ ਗਈ ਹੈ। ਕੈਗ ਨੇ ਇਸ ਨੂੰ ਰੇਲਵੇ ਬੋਰਡ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦੱਸਿਆ ਹੈ। ਆਡਿਟ ਵਿੱਚ ਪਾਇਆ ਗਿਆ ਕਿ ਚੁਣੇ ਗਏ 512 ਸਟੇਸ਼ਨਾਂ ਵਿੱਚੋਂ 458, ਜੋ 89 ਫ਼ੀਸਦ ਤੋਂ ਵੱਧ ਹਨ, ਵਿੱਚ ਘੱਟੋ-ਘੱਟ ਜ਼ਰੂਰੀ ਸਹੂਲਤਾਂ ਦੀ ਘਾਟ ਸੀ।

ਸਾਰੀਆਂ ਜ਼ੋਨਾਂ ਦੇ 512 ਗ਼ੈਰ-ਨੀਮ ਸ਼ਹਿਰੀ ਗ੍ਰੇਡ ਸਟੇਸ਼ਨਾਂ ਉੱਤੇ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਂਚ ਕਰਨ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਰੇਲਵੇ ਦੇ ਦੋ ਸਟੇਸ਼ਨਾਂ (ਕੋਇੰਬਟੂਰ ਤੇ ਪਲੱਕੜ ਜੰਕਸ਼ਨ), ਦੱਖਣੀ ਸੈਂਟਰਲ ਰੇਲਵੇ ਦੇ ਇਕ ਸਟੇਸ਼ਨ (ਹੈਦਰਾਬਾਦ), ਸੈਂਟਰਲ ਰੇਲਵੇ ਦੇ ਚਾਰ ਸਟੇਸ਼ਨਾਂ (ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਭਿਵੰਡੀ ਰੋਡ, ਕਲਿਆਣ ਅਤੇ ਲੋਨਾਵਲਾ) ਅਤੇ ਈਸਟਰਨ ਰੇਲਵੇ ਦੇ ਇਕ ਸਟੇਸ਼ਨ (ਮਧੂਪੁਰ) ਦੇ ਵਾਟਰ ਕੂਲਰ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨੇ ਵਿੱਚ ਈ ਕੋਲੀ ਪਾਇਆ ਗਿਆ ਹੈ। ਰਿਪੋਰਟ ਮੁਤਾਬਕ, ‘‘ਸਾਲ 2022-23 ਦੌਰਾਨ ਅੱਠ ਜ਼ੋਨਾਂ ਦੇ 49 ਰੇਲਵੇ ਸਟੇਸ਼ਨਾਂ ਅਤੇ 2023-24 ਦੌਰਾਨ ਨੌਂ ਜ਼ੋਨਾਂ 56 ਸਟੇਸ਼ਨਾਂ ਦੇ ਪਲੈਟਫਾਰਮਾਂ ਉੱਤੇ ਲੱਗੀਆਂ ਟੁੱਟੀਆਂ ਤੋਂ ਲਏ ਗਏ ਪਾਣੀ ਦੇ ਨਮੂਨਿਆਂ ਦੀ ਜਾਂਚ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਉਨ੍ਹਾਂ ਵਿੱਚ ਟੋਟਲ ਕੋਲੀਫਾਰਮ ਬੈਕਟੀਰੀਆ (ਈ-ਕੋਲੀ ਸਣੇ) ਮੌਜੂਦ ਸੀ।’’ ਈ. ਕੋਲੀ ਬੈਕਟੀਰੀਆ ਕਰ ਕੇ ਜ਼ਹਿਰਬਾਦ, ਪੇਚਸ਼ ਤੇ ਕਿਡਨੀ ਫੇਲ੍ਹ ਜਿਹੇ ਵਿਗਾੜ ਹੋ ਸਕਦੇ ਹਨ। ਆਡਿਟ ਵਿੱਚ ਪਾਇਆ ਗਿਆ ਕਿ 2022-23 ਦੌਰਾਨ ਚਾਰ ਜ਼ੋਨਾਂ ਦੇ ਅੱਠ ਸਟੇਸ਼ਨਾਂ ਅਤੇ 2023-24 ਦੌਰਾਨ ਪੰਜ ਜ਼ੋਨਾਂ ਦੇ 11 ਸਟੇਸ਼ਨਾਂ ਉੱਤੇ ਟੋਟਲ ਕੋਲੀਫਾਰਮ ਤੋਂ ਇਲਾਵਾ ਹੋਰ ਬੈਕਟੀਰੀਓਲਾਜੀਕਲ ਟੈਸਟ ਤਸੱਲੀਬਖ਼ਸ਼ ਨਹੀਂ ਸਨ।

Advertisement

Advertisement

Advertisement
×