ਟਰੰਪ ਵੱਲੋਂ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦੀ ਟਿੱਪਣੀ ਕਾਰਨ ਵਿਵਾਦ ਵਧਿਆ
ਗ੍ਰੀਨਲੈਂਡ ਤੇ ਡੈਨਮਾਰਕ ਦਾ ਭਵਿੱਖ ਸਿਰਫ ਡੈਨਮਾਰਕ ਦੇ ਲੋਕ ਨਿਰਧਾਰਤ ਕਰਨਗੇ: ਕੈਨੇਡਾ
Advertisement
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੇ ਗਵਰਨਰ ਜਨਰਲ ਅਤੇ ਵਿਦੇਸ਼ ਮੰਤਰੀ ਫਰਵਰੀ ਦੇ ਸ਼ੁਰੂ ਵਿੱਚ ਗਰੀਨਲੈਂਡ ਦਾ ਦੌਰਾ ਕਰਨਗੇ।
ਉਨ੍ਹਾਂ ਦਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਡੈਨਮਾਰਕ ਰਾਜ ਦੇ ਸਵੈ-ਸ਼ਾਸਨ ਵਾਲੇ ਖੇਤਰ ਗ੍ਰੀਨਲੈਂਡ ਦਾ ਕੰਟਰੋਲ ਅਮਰੀਕਾ ਦੇ ਹੱਥਾਂ ਵਿਚ ਲੈਣ ਦੀ ਟਿੱਪਣੀ ਕਰਨ ਤੋਂ ਬਾਅਦ ਆਇਆ ਹੈ। ਟਰੰਪ ਨੇ ਪਹਿਲਾਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਵੀ ਗੱਲ ਕੀਤੀ ਸੀ।
Advertisement
ਕਾਰਨੀ ਨੇ ਪੈਰਿਸ ਵਿੱਚ ਕੈਨੇਡਾ ਦੇ ਦੂਤਾਵਾਸ ਵਿੱਚ ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਮੁਲਾਕਾਤ ਦੌਰਾਨ ਕਿਹਾ, ‘ਗ੍ਰੀਨਲੈਂਡ ਅਤੇ ਡੈਨਮਾਰਕ ਦਾ ਭਵਿੱਖ ਸਿਰਫ਼ ਡੈਨਮਾਰਕ ਦੇ ਲੋਕਾਂ ਵਲੋਂ ਤੈਅ ਕੀਤਾ ਜਾਂਦਾ ਹੈ। ਗ੍ਰੀਨਲੈਂਡ ਟਾਪੂ ਦਾ 80 ਫੀਸਦੀ ਹਿੱਸਾ ਆਰਕਟਿਕ ਸਰਕਲ ਉੱਪਰ ਸਥਿਤ ਹੈ।
Advertisement
ਇਸ ਦੌਰਾਨ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਕਿਹਾ ਕਿ ਜੇ ਅਮਰੀਕਾ ਨੇ ਗਰੀਨਲੈਂਡ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਟੋ ਦਾ ਫੌਜੀ ਗੱਠਜੋੜ ਦਾ ਖਾਤਮਾ ਹੋ ਜਾਵੇਗਾ।
Advertisement
×

