DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਜਰਾਤ ’ਚ ਪੰਜ ਹਜ਼ਾਰ ਕਰੋੜ ਰੁਪਏ ਮੁੱਲ ਦੀ ਕੋਕੀਨ ਬਰਾਮਦ

ਨਵੀਂ ਦਿੱਲੀ, 23 ਅਕਤੂਬਰ ਗੁਜਰਾਤ ਦੇ ਅੰਕਲੇਸ਼ਵਰ ’ਚ ਦਿੱਲੀ ਪੁਲੀਸ ਅਤੇ ਗੁਜਰਾਤ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਪੰਜ ਹਜ਼ਾਰ ਕਰੋੜ ਰੁਪਏ ਮੁੱਲ ਦੀ 518 ਕਿਲੋ ਕੋਕੀਨ ਜ਼ਬਤ ਕੀਤੀ ਹੈ। ਦਿੱਲੀ ਅਤੇ ਗੁਜਰਾਤ ’ਚ ਪਿਛਲੇ 15 ਦਿਨਾਂ ਦੇ ਅੰਦਰ 13 ਹਜ਼ਾਰ...

  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 23 ਅਕਤੂਬਰ

ਗੁਜਰਾਤ ਦੇ ਅੰਕਲੇਸ਼ਵਰ ’ਚ ਦਿੱਲੀ ਪੁਲੀਸ ਅਤੇ ਗੁਜਰਾਤ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਪੰਜ ਹਜ਼ਾਰ ਕਰੋੜ ਰੁਪਏ ਮੁੱਲ ਦੀ 518 ਕਿਲੋ ਕੋਕੀਨ ਜ਼ਬਤ ਕੀਤੀ ਹੈ। ਦਿੱਲੀ ਅਤੇ ਗੁਜਰਾਤ ’ਚ ਪਿਛਲੇ 15 ਦਿਨਾਂ ਦੇ ਅੰਦਰ 13 ਹਜ਼ਾਰ ਕਰੋੜ ਰੁਪਏ ਮੁੱਲ ਦੀ 1,289 ਕਿਲੋ ਕੋਕੀਨ ਅਤੇ 40 ਕਿਲੋ ਹਾਈਡਰੋਪੋਨਿਕ ਥਾਈਲੈਂਡ ਮਾਰੀਜੁਆਨਾ ਜ਼ਬਤ ਕੀਤੀ ਜਾ ਚੁੱਕੀ ਹੈ। ਜਾਂਚ ਏਜੰਸੀਆਂ ਮੁਤਾਬਕ ਐਤਵਾਰ ਨੂੰ ਅੰਕਲੇਸ਼ਵਰ ’ਚ ਇਕ ਦਵਾਈ ਕੰਪਨੀ ਦੀ ਤਲਾਸ਼ੀ ਦੌਰਾਨ 518 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਦਿੱਲੀ ਪੁਲੀਸ ਦੇ ਇਕ ਅਧਿਕਾਰੀ ਮੁਤਾਬਕ ਪਹਿਲਾਂ ਫੜੀ ਗਈ 700 ਕਿਲੋ ਕੋਕੀਨ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਨਸ਼ਾ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਤੋਂ ਖ਼ਰੀਦਿਆ ਗਿਆ ਸੀ। ਵਿਸ਼ੇਸ਼ ਸੈੱਲ ਦੀ ਟੀਮ ਐਤਵਾਰ ਨੂੰ ਗੁਜਰਾਤ ਪਹੁੰਚੀ ਜਿਥੇ ਉਨ੍ਹਾਂ ਕੰਪਨੀ ਦੇ ਗੁਦਾਮ ’ਚੋਂ ਵੱਡੀ ਮਾਤਰਾ ’ਚ ਕੋਕੀਨ ਬਰਾਮਦ ਕੀਤੀ। ਅਧਿਕਾਰੀ ਨੇ ਕਿਹਾ ਕਿ ਮੌਕੇ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਦੁਬਈ ਤੇ ਯੂਕੇ ਤੋਂ ਚੱਲ ਰਹੇ ਕਥਿਤ ਕੌਮਾਂਤਰੀ ਸਿੰਡੀਕੇਟ ਬਾਰੇ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Advertisement
×