Chennai Airport : ਜਹਾਜ਼ ਰੁਕਣ ਤੋਂ ਪਹਿਲਾਂ ਹੀ ਯਾਤਰੀ ਨੇ ਖੋਲ੍ਹ ਦਿੱਤਾ ਐਗਜ਼ਿਟ ਗੇਟ !
ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਯਾਤਰੀ ਨੇ ਜਹਾਜ਼ ਦੇ ਰੁਕਣ ਤੋਂ ਪਹਿਲਾਂ ਹੀ ਉਸ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ। ਸ਼ਾਰਜਾਹ ਤੋਂ ਐਤਵਾਰ ਸਵੇਰੇ 231 ਯਾਤਰੀਆਂ ਨੂੰ ਲੈ ਕੇ ਏਅਰ ਅਰਬੀਆ ਦੀ ਫਲਾਈਟ ਚੇਨਈ...
Advertisement
ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਯਾਤਰੀ ਨੇ ਜਹਾਜ਼ ਦੇ ਰੁਕਣ ਤੋਂ ਪਹਿਲਾਂ ਹੀ ਉਸ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ।
ਸ਼ਾਰਜਾਹ ਤੋਂ ਐਤਵਾਰ ਸਵੇਰੇ 231 ਯਾਤਰੀਆਂ ਨੂੰ ਲੈ ਕੇ ਏਅਰ ਅਰਬੀਆ ਦੀ ਫਲਾਈਟ ਚੇਨਈ ਪਹੁੰਚੀ ਸੀ। ਜਦੋਂ ਜਹਾਜ਼ ਰਨਵੇਅ ਤੋਂ ਟਰਮੀਨਲ ਵੱਲ ਜਾਣ ਵਾਲੇ ਰਸਤੇ (ਟੈਕਸੀਵੇਅ) 'ਤੇ ਚੱਲ ਰਿਹਾ ਸੀ, ਤਾਂ ਪੁਡੂਕੋਟਈ ਦੇ ਰਹਿਣ ਵਾਲੇ ਇੱਕ 34 ਸਾਲਾ ਵਿਅਕਤੀ ਨੇ ਅਚਾਨਕ ਐਮਰਜੈਂਸੀ ਐਗਜ਼ਿਟ ਗੇਟ ਖੋਲ੍ਹ ਦਿੱਤਾ। ਪਾਇਲਟ ਨੇ ਤੁਰੰਤ ਜਹਾਜ਼ ਨੂੰ ਰੋਕਿਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
Advertisement
CISF ਦੇ ਜਵਾਨ ਅਤੇ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਏ। ਪਾਇਲਟ ਦੀ ਸ਼ਿਕਾਇਤ 'ਤੇ ਸੁਰੱਖਿਆ ਕਰਮਚਾਰੀਆਂ ਨੇ ਜਹਾਜ਼ ਦੇ ਅੰਦਰ ਜਾ ਕੇ ਉਸ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਹੁਣ ਉਸ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਉਸ ਦੀ ਮਾਨਸਿਕ ਹਾਲਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×

