DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Ceuta Migrant Crisis: ਮੋਰੱਕੋ ਤੋਂ ਸਪੇਨੀ ਖੇਤਰ ਵਿੱਚ ਤੈਰ ਕੇ ਪੁੱਜੇ 60,000 ਪਰਵਾਸੀ; 34 ਦੀ ਮੌਤ

Spain Border Crisis: ਸਪੇਨੀ ਖੇਤਰ ਸਿਉਟਾ ਵਿਚ ਹਫੜਾ ਦਫੜੀ ਮਚੀ; ਐਮਰਜੈਂਸੀ ਲਾਈ

  • fb
  • twitter
  • whatsapp
  • whatsapp
featured-img featured-img
People walk towards the border with Morocco leaving Spain, amid mass crossings of migrants on foot and by sea from Morocco into Spanish territory, in Ceuta, Spain, July 31, 2026. REUTERS/Jon Nazca TPX IMAGES OF THE DAY
Advertisement

Morocco Migration Surge: ਮੋਰੋਕੋ ਨਾਲ ਚੱਲ ਰਹੇ ਸਰਹੱਦੀ ਸੰਕਟ ਦੌਰਾਨ ਲਗਪਗ 60,000 ਪਰਵਾਸੀ ਸਪੇਨ ਦੇ ਉੱਤਰੀ ਅਫ਼ਰੀਕੀ ਖੇਤਰ ਸਿਉਟਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋ ਚੁੱਕੇ ਹਨ। ਇਸ ਵੱਡੇ ਪੱਧਰ ’ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਰਵਾਸੀ ਸਮੁੰਦਰ ਵਿਚੋਂ ਤੈਰ ਕੇ ਸਿਉਟਾ ਪੁੱਜੇ ਹਨ ਤੇ ਕਈ ਰਾਹ ਵਿਚ ਹੀ ਦਮ ਤੋੜ ਗਏ।

ਸਥਾਨਕ ਸਰਕਾਰੀ ਕਰਮਚਾਰੀਆਂ ਦੀ ਯੂਨੀਅਨ ਦੇ ਆਗੂ ਰਚਿਦ ਸਬੀਹੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚੋਂ ਕਈ ਲੋਕ ਪਾਣੀ ਵਿੱਚ ਡੁੱਬ ਗਏ ਅਤੇ ਕੁਝ ਲੋਕ ਤਾਰਾਜਲ ਬੀਚ ਦੀ ਵਾੜ ਨੂੰ ਪਾਰ ਕਰਨ ਵੇਲੇ ਮਚੀ ਭਗਦੜ ਕਾਰਨ ਮਾਰੇ ਗਏ।

Advertisement

ਸਿਉਟਾ ਦੇ ਮੁਖੀ ਜੁਆਨ ਜੀਸਸ ਵਿਵਾਸ ਨੇ ਦੱਸਿਆ ਕਿ ਇਹ ਗਿਣਤੀ ਸ਼ਹਿਰ ਦੀ ਆਮ ਆਬਾਦੀ ਦਾ 70 ਫੀਸਦੀ ਬਣਦੀ ਹੈ। ਉਨ੍ਹਾਂ ਨੇ ਮੌਜੂਦਾ ਹਾਲਾਤ ਬਾਰੇ ਕਿਹਾ ਕਿ ਸਿਉਟਾ ਜਿਸ ਸਥਿਤੀ ਵਿੱਚੋਂ ਲੰਘ ਰਿਹਾ ਹੈ, ਉਹ ਬਿਲਕੁਲ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਰਾਤੋ-ਰਾਤ ਸਰਹੱਦ ਪਾਰ ਕੀਤੀ ਹੈ, ਜਿਸ ਨਾਲ ਇੱਥੇ ਪੂਰੀ ਤਰ੍ਹਾਂ ਹਫੜਾ-ਦਫੜੀ ਮਚ ਗਈ ਹੈ।

Advertisement

People waddle through water to enter Spain, and in the background people who just entered Spain return back to Morocco, amid mass crossings of migrants on foot and by sea from Morocco into Spanish territory, in Ceuta, Spain, July 31, 2026. REUTERS/Jon Nazca REFILE - CHANGES SLUG

ਇਸ ਵੱਡੇ ਪੱਧਰ ’ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ। ਰਚਿਦ ਸਬੀਹੀ ਨੇ ਇਸ ਸਥਿਤੀ ਨੂੰ ਇੱਕ ਗੰਭੀਰ ਮਾਨਵਤਾਵਾਦੀ ਸੰਕਟ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਸਪੇਨੀ ਖੇਤਰ ਸਿਉਟਾ (Ceuta) ਭੂਗੋਲਿਕ ਤੌਰ ’ਤੇ ਅਫਰੀਕਾ ਮਹਾਦੀਪ ਵਿੱਚ ਸਥਿਤ ਹੈ ਪਰ ਰਾਜਨੀਤਿਕ ਤੌਰ ’ਤੇ ਇਹ ਸਪੇਨ ਦਾ ਹਿੱਸਾ ਹੈ।

ਭੂਗੋਲਿਕ ਸਥਿਤੀ: ਇਹ ਉੱਤਰੀ ਅਫਰੀਕਾ ਦੇ ਤੱਟ ’ਤੇ ਸਥਿਤ ਹੈ ਅਤੇ ਚਾਰੇ ਪਾਸਿਓਂ ਮੋਰੋਕੋ (Morocco) ਨਾਲ ਘਿਰਿਆ ਹੋਇਆ ਹੈ।

ਰਾਜਨੀਤਿਕ ਪਛਾਣ: ਭਾਵੇਂ ਇਹ ਅਫਰੀਕਾ ਵਿੱਚ ਹੈ ਪਰ ਇਹ ਸਪੇਨ ਦਾ ਇੱਕ ਖੁਦਮੁਖਤਿਆਰ ਸ਼ਹਿਰ (Autonomous city) ਹੈ ਅਤੇ ਯੂਰਪੀਅਨ ਯੂਨੀਅਨ ਦਾ ਹਿੱਸਾ ਵੀ ਹੈ।

ਪ੍ਰਧਾਨ ਵੱਲੋਂ ਐਮਰਜੈਂਸੀ ਦਾ ਐਲਾਨ ਅਤੇ ਫ਼ੌਜ ਦੀ ਤਾਇਨਾਤੀ

ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਖੇਤਰੀ ਪ੍ਰਧਾਨ ਜੀਸਸ ਵਿਵਾਸ ਨੇ ਵੀਰਵਾਰ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਅਤੇ ਸਮਾਜਿਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਮੈਡਰਿਡ ਸਰਕਾਰ ਨੂੰ ਸਰਹੱਦ ਉੱਤੇ ਕਾਬੂ ਪਾਉਣ ਲਈ ਫ਼ੌਜ ਭੇਜਣ ਦੀ ਅਪੀਲ ਕੀਤੀ। ਸ਼ੁਰੂ ਵਿੱਚ ਸਪੇਨ ਦੇ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਐਮਰਜੈਂਸੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ ਪਰ ਬਾਅਦ ਵਿੱਚ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹਥਿਆਰਬੰਦ ਫ਼ੌਜ ਦੇ ਜਵਾਨਾਂ ਨੂੰ ਸਰਹੱਦ 'ਤੇ ਭੇਜਣ ਦਾ ਐਲਾਨ ਕਰ ਦਿੱਤਾ।

Migrants from Morocco arrive at the Spanish border, in Ceuta, Spain, July 31, 2026, as migrants cross into Ceuta by sea and land. REUTERS/Fabian Bimmer REFILE - CHANGES SLUG

ਸਪੇਨੀ ਖੇਤਰ ਸਿਉਟਾ ਤੋਂ 25,000 ਪਰਵਾਸੀ ਆਪਣੀ ਮਰਜ਼ੀ ਨਾਲ ਮੋਰੋਕੋ ਪਰਤੇ: ਸਪੇਨ ਸਰਕਾਰ

ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਪੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਵੀਰਵਾਰ ਤੜਕੇ ਤੋਂ ਲਗਪਗ 50,000 ਪਰਵਾਸੀ ਉੱਤਰੀ ਅਫ਼ਰੀਕੀ ਖੇਤਰ ਸਿਉਟਾ ਵਿੱਚ ਦਾਖਲ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅੰਦਾਜ਼ਨ 25,000 ਤੋਂ ਵੱਧ ਪਰਵਾਸੀ ਸ਼ੁੱਕਰਵਾਰ ਨੂੰ ਆਪਣੀ ਮਰਜ਼ੀ ਨਾਲ ਵਾਪਸ ਮੋਰੋਕੋ ਪਰਤ ਆਏ ਹਨ। ਇਸ ਵੱਡੀ ਪੱਧਰ 'ਤੇ ਹੋਈ ਆਮਦ ਨੇ ਸਪੇਨ ਦੇ ਇਸ ਛੋਟੇ ਜਿਹੇ ਇਲਾਕੇ ਵਿੱਚ ਹਫੜਾ-ਦਫੜੀ ਮਚਾ ਦਿੱਤੀ ਸੀ, ਜਿੱਥੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਇਸ ਅਚਾਨਕ ਵਾਪਰੇ ਸਰਹੱਦੀ ਸੰਕਟ ਨੇ ਸਪੇਨ ਅਤੇ ਮੋਰੋਕੋ ਦਰਮਿਆਨ ਕੂਟਨੀਤਕ ਅਤੇ ਸੁਰੱਖਿਆ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ। ਸਿਉਟਾ ਅਤੇ ਮੇਲਿਲਾ ਜੋ ਅਫ਼ਰੀਕੀ ਮਹਾਂਦੀਪ ਵਿੱਚ ਸਪੇਨ ਦੇ ਦੋ ਛੋਟੇ ਖੇਤਰ ਹਨ, ਯੂਰਪ ਵਿੱਚ ਦਾਖਲ ਹੋਣ ਦੀ ਤਲਾਸ਼ ਕਰ ਰਹੇ ਅਫਰੀਕੀ ਪਰਵਾਸੀਆਂ ਲਈ ਮੁੱਖ ਰਸਤੇ ਬਣੇ ਹੋਏ ਹਨ। ਹਾਲਾਂਕਿ ਹਜ਼ਾਰਾਂ ਲੋਕਾਂ ਦੀ ਵਾਪਸੀ ਨਾਲ ਸਥਾਨਕ ਪ੍ਰਸ਼ਾਸਨ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ, ਪਰ ਫਿਰ ਵੀ ਇਸ ਪੂਰੇ ਘਟਨਾਕ੍ਰਮ ਨੇ ਇਲਾਕੇ ਦੀ ਸੁਰੱਖਿਆ ਪ੍ਰਣਾਲੀ ਅਤੇ ਮਾਨਵਤਾਵਾਦੀ ਮੁੱਦਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀਆਂ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਪੇਨੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਹਾਲਾਤ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Advertisement
×