DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada Police Shooting: ਓਂਟਾਰੀਓ ਵਿਚ ਗੋਲੀਆਂ ਚੱਲੀਆਂ

ਪੁਲੀਸ ਤੇ ਬੰਦੂਕਧਾਰੀ ਗੰਭੀਰ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Canada Police Shooting: ਓਂਟਾਰੀਓ ਦੇ ਉੱਤਰ ਪੂਰਬੀ ਖੇਤਰ ਵਿਚ ਗੋਲੀਬਾਰੀ ਹੋਈ ਜਿਸ ਕਾਰਨ ਇੱਕ ਪੁਲੀਸ ਅਫਸਰ ਅਤੇ ਬੰਦੂਕਧਾਰੀ ਗੰਭੀਰ ਜ਼ਖ਼ਮੀ ਹੋ ਗਏ ਜਿਹੜੇ ਹਸਪਤਾਲ ਵਿੱਚ ਇਲਾਜ ਅਧੀਨ ਹਨ।

ਸੂਬਾਈ ਪੁਲੀਸ ਅਧਿਕਾਰੀ ਵਲੋਂ ਅੱਜ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਐਤਵਾਰ ਸ਼ਾਮ 7 ਵਜੇ ਬੈਲੇਵਿਲ ਪੁਲੀਸ ਦਾ ਅਧਿਕਾਰੀ ਯਹੂਦੀਆਂ ਵਲੋਂ ਆਪਣੇ ਪੂਜਾ ਸਥਾਨ (ਸਿਨਗੌਗ) ਨੇੜੇ ਮੌਜੂਦ ਸੀ ਤਾਂ ਬੰਦੂਕ ਲੈ ਕੇ ਆਏ ਵਿਅਕਤੀ ਨੇ ਪੁਲੀਸ ਅਧਿਕਾਰੀ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲੀਸ ਵਾਲੇ ਨੇ ਵੀ ਕਈ ਗੋਲੀਆਂ ਚਲਾਈਆਂ। ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਦੋਹਾਂ ਦੀ ਹਾਲਤ ਗੰਭੀਰ ਹੋਣ ਬਾਰੇ ਦੱਸਿਆ ਗਿਆ ਹੈ।

Advertisement

ਸਪੈਸ਼ਲ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਦਾ ਜਿੰਮਾ ਆਪਣੇ ਹੱਥ ਵਿਚ ਲੈ ਕੇ ਜਾਂਚ ਅਰੰਭੀ ਗਈ ਹੈ। ਪੁਲੀਸ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਬੰਦੂਕਧਾਰੀ ਦਾ ਨਿਸ਼ਾਨਾ ਆਪਣਾ ਮੇਲਾ ਮਨਾ ਰਹੇ ਯਹੂਦੀ ਲੋਕ ਸਨ ਜਾਂ ਕੁਝ ਹੋਰ। ਗੋਲੀਬਾਰੀ ਮੌਕੇ ਯਹੂਦੀ ਭਾਈਚਾਰਾ ਆਪਣਾ ਤਿਉਹਾਰ ਯੋਮ ਕਿਪੁਰਾ ਮਨਾ ਰਹੇ ਸਨ।

Advertisement

ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਗੋਲੀਬਾਰੀ ਦੀ ਨਿੰਦਾ ਕਰਦਿਆਂ ਯਹੂਦੀ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ਕੀਤੀ ਹੈ। ਫੋਰਡ ਨੇ ਕਿਹਾ ਕਿ ਇੱਥੇ ਵੱਸਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੇ ਅਨੁਸਾਰ ਪੂਜਾ ਕਰ ਸਕਣ ਤੇ ਕਿਸੇ ਹੋਰ ਨੂੰ ਉਨ੍ਹਾਂ ਦੇ ਕੰਮਾਂ ਵਿੱਚ ਦਖਲ ਦੇਣ ਆਗਿਆ ਨਹੀ ਦਿੱਤੀ ਜਾ ਸਕਦੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੁਲੀਸ ਅਤੇ ਨਿਆਂ ਪਾਲਕਾ ਵਲੋਂ ਮੁਲਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਏਗੀ ਤੇ ਜੇ ਕੋਈ ਹੋਇਆ ਤਾਂ ਉਸ ਖ਼ਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਬੈਲੇਵਿਲ ਦੇ ਮੇਅਰ ਨੀਲ ਏਲਿਸ ਨੇ ਹਮਲੇ ਨੂੰ ਗਲਤ ਠਹਿਰਾਇਆ ਹੈ।

Advertisement
×