DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਸਰਕਾਰ ਦੀ ਟੈਕਸ ਕਟੌਤੀ ਯੋਜਨਾ ਰਾਹੀਂ ਹੋਵੇਗਾ ਸਿਰਫ਼ 280 ਡਾਲਰ ਸਾਲਾਨਾ ਦਾ ਫ਼ਾਇਦਾ

ਸੁਰਿੰਦਰ ਮਾਵੀ ਵਿਨੀਪੈੱਗ, 20 ਜੂਨ ਲਿਬਰਲ ਸਰਕਾਰ ਦੇ ਵੱਲੋਂ ਕੀਤੇ ਵਾਅਦੇ ਤੇ ਕੈਨੇਡਾ ਵਾਸੀਆਂ ਦੀਆਂ ਆਸਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਮੌਜੂਦਾ ਟੈਕਸ ਕਟੌਤੀ ਮਗਰੋਂ ਇਕ ਕੈਨੇਡੀਅਨ ਪਰਿਵਾਰ ਨੂੰ ਸਿਰਫ਼ 280 ਡਾਲਰ ਸਾਲਾਨਾ ਦੀ ਬੱਚਤ ਹੋਵੇਗੀ। ਜਦੋਂ...
  • fb
  • twitter
  • whatsapp
  • whatsapp
Advertisement

ਸੁਰਿੰਦਰ ਮਾਵੀ

ਵਿਨੀਪੈੱਗ, 20 ਜੂਨ

Advertisement

ਲਿਬਰਲ ਸਰਕਾਰ ਦੇ ਵੱਲੋਂ ਕੀਤੇ ਵਾਅਦੇ ਤੇ ਕੈਨੇਡਾ ਵਾਸੀਆਂ ਦੀਆਂ ਆਸਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਮੌਜੂਦਾ ਟੈਕਸ ਕਟੌਤੀ ਮਗਰੋਂ ਇਕ ਕੈਨੇਡੀਅਨ ਪਰਿਵਾਰ ਨੂੰ ਸਿਰਫ਼ 280 ਡਾਲਰ ਸਾਲਾਨਾ ਦੀ ਬੱਚਤ ਹੋਵੇਗੀ। ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਯੋਜਨਾ ਵਿਚ 825 ਡਾਲਰ ਸਾਲਾਨਾ ਬੱਚਤ ਦਾ ਦਾਅਵਾ ਕੀਤਾ ਗਿਆ ਸੀ ।

ਪਾਰਲੀਮਾਨੀ ਬਜਟ ਅਫ਼ਸਰ ਈਵ ਗੀਰੋ ਨੇ ਕਿਹਾ ਕਿ ਇਕ ਕੈਨੇਡੀਅਨ ਪਰਿਵਾਰ ਨੂੰ ਔਸਤ ਆਧਾਰ ’ਤੇ ਜ਼ਿਆਦਾ ਰਿਆਇਤ ਮਿਲਦੀ ਨਜ਼ਰ ਨਹੀਂ ਆ ਰਹੀ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਟੈਕਸ ਕਟੌਤੀ ਬਿੱਲ ਪੇਸ਼ ਕੀਤੇ ਜਾਣ ਮੌਕੇ ਫਾਈਨਾਂਸ ਕੈਨੇਡਾ ਵੱਲੋਂ ਹਰ ਜੋੜੇ ਨੂੰ 840 ਡਾਲਰ ਸਾਲਾਨਾ ਦਾ ਫ਼ਾਇਦਾ ਹੋਣ ਬਾਰੇ ਦਾਅਵਾ ਕੀਤਾ ਗਿਆ ਸੀ। ਪਰ ਇਕ ਕੈਨੇਡੀਅਨ ਟੈਕਸਦਾਤਾ ਨੂੰ ਮੌਜੂਦਾ ਵਰ੍ਹੇ ਦੌਰਾਨ ਸਿਰਫ਼ 90 ਡਾਲਰ ਦਾ ਫ਼ਾਇਦਾ ਹੋਣ ਦੇ ਆਸਾਰ ਹਨ ਕਿਉਂਕਿ ਟੈਕਸ ਕਟੌਤੀ 1 ਜੁਲਾਈ ਤੋਂ ਲਾਗੂ ਹੋਣੀ ਹੈ।

ਪਾਰਲੀਮਾਨੀ ਬਜਟ ਅਫ਼ਸਰ ਦਾ ਮੰਨਣਾ ਹੈ ਕਿ ਅਗਲੇ ਸਾਲ ਔਸਤ ਸਾਲਾਨਾ ਬੱਚਤ 190 ਡਾਲਰ ਤੱਕ ਜਾ ਸਕਦੀ ਹੈ। ਪਤੀ-ਪਤਨੀ ਦੋਹਾਂ ਦੀ ਕਮਾਈ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਦੂਜੀ ਇਨਕਮ ਬਰੈਕਟ(ਸਲੈਬ) ਵਿਚ ਆਉਂਦੇ ਇਕ ਬੱਚੇ ਵਾਲੇ ਜੋੜਿਆਂ ਨੂੰ ਅਗਲੇ ਸਾਲ 750 ਡਾਲਰ ਦੀ ਔਸਤ ਬੱਚਤ ਹੋ ਸਕਦੀ ਹੈ। ਇਸੇ ਤਰ੍ਹਾਂ ਬਿਨ੍ਹਾਂ ਬੱਚਿਆਂ ਵਾਲੇ ਇਕਹਿਰੇ ਕੈਨੇਡੀਅਨ, ਜੋ ਟੋਪ ਇਨਕਮ ਬਰੈਕਟ ਵਿਚ ਆਉਂਦਾ ਹੈ, ਨੂੰ ਸਾਲਾਨਾ ਆਧਾਰ ’ਤੇ 350 ਡਾਲਰ ਦੀ ਔਸਤ ਬੱਚਤ ਹੋ ਸਕਦੀ ਹੈ। ਪਹਿਲੀ ਇਨਕਮ ਬਰੈਕਟ ਵਿਚ ਆਉਂਦੇ ਇਕ ਬਜ਼ੁਰਗ ਨੂੰ ਸਿਰਫ਼ 50 ਡਾਲਰ ਦਾ ਫ਼ਾਇਦਾ ਹੋਣ ਦੇ ਆਸਾਰ ਹਨ, ਜਦਕਿ ਇਸੇ ਟੈਕਸ ਬਰੈਕਟ ਵਿਚ ਆਉਂਦੇ ਸਿੰਗਲ ਮਾਪਿਆਂ ਨੂੰ ਔਸਤਨ 140 ਡਾਲਰ ਦਾ ਫ਼ਾਇਦਾ ਹੋ ਸਕਦਾ ਹੈ।

ਲਿਬਰਲ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ 57,375 ਡਾਲਰ ਦੀ ਪਹਿਲੀ ਟੈਕਸ ਯੋਗ ਆਮਦਨ ਉੱਤੇ ਟੈਕਸ ਦਰ 15 ਫ਼ੀ ਸਦੀ ਤੋਂ ਘਟਾ ਕੇ 14.5 ਫ਼ੀਸਦੀ ਕੀਤੀ ਜਾਣੀ ਹੈ ਅਤੇ ਅਗਲੇ ਵਰ੍ਹੇ ਤੋਂ ਟੈਕਸ ਦਰ ਘਟਾ ਕੇ 14 ਫ਼ੀਸਦੀ ਕਰ ਦਿੱਤੀ ਜਾਵੇਗੀ।

ਕੰਜ਼ਰਵੇਟਿਵ ਪਾਰਟੀ ਨੇ ਪਾਰਲੀਮਾਨੀ ਬਜਟ ਅਫ਼ਸਰ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਟੈਕਸ ਬੱਚਤ ਰਾਹੀਂ ਇਕ ਪਰਿਵਾਰ ਆਪਣੇ ਸਵੇਰ ਦੇ ਖਾਣੇ ਲਈ ਸੈਂਡਵਿਚ ਖ਼ਰੀਦਣ ਦੇ ਸਮਰੱਥ ਵੀ ਨਹੀਂ ਹੋਵੇਗਾ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਟੈਕਸ ਕਟੌਤੀ ਯੋਜਨਾ ਨਾਲ ਮੁਲਕ ਦੇ ਪਰਿਵਾਰਾਂ ਨੂੰ ਨਿਗੁਣਾ ਫ਼ਾਇਦਾ ਹੀ ਹੋਵੇਗਾ।

Advertisement
×