DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada : ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ 'ਚ; ਕੈਨੇਡਾ ਨਾਲ ਰਹਿਣਾ ਹੈ ਜਾਂ ਵੱਖ ਹੋਣਾ, ਲੋਕ ਦੇਣਗੇ ਜਵਾਬ

ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ ਵਿੱਚ ਹੋਣ ਵਾਲੀ ਚੋਣ ਮੌਕੇ ਹੋਵੇਗਾ ਕਿ ਉੱਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਦਾ ਕਹਿਣਾ...

  • fb
  • twitter
  • whatsapp
  • whatsapp
Advertisement

ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ ਵਿੱਚ ਹੋਣ ਵਾਲੀ ਚੋਣ ਮੌਕੇ ਹੋਵੇਗਾ ਕਿ ਉੱਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ (ਰੈਫਰੈਂਡਮ) ਮੌਕੇ ਉਸ ਵਿੱਚ ਇਹ ਸਵਾਲ ਜੋੜਿਆ ਜਾਵੇਗਾ ਕਿ ਉੱਥੋਂ ਦੇ ਨਿਵਾਸੀ ਸਦਾ ਲਈ ਕੈਨੇਡਿਆਈ ਰਹਿਣਾ ਚਾਹੁੰਦੇ ਹਨ ਜਾਂ ਫਿਰ ਅਲਬਰਟਾ ਨੂੰ ਇੱਕ ਵੱਖਰਾ ਪ੍ਰਭੂਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਹਨ।

ਬੀਤੀ ਸ਼ਾਮ ਟੈਲੀਵਿਜ਼ਨ ਸੰਬੋਧਨ ਵਿੱਚ ਡੈਨੀਅਲ ਸਮਿੱਥ ਨੇ ਆਖਿਆ ਕਿ ਬੇਸ਼ੱਕ ਉਹ ਖ਼ੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਵਜੋਂ ਬਣਾਏ ਰੱਖਣ ਦੀ ਹਾਮੀ ਹੈ, ਪਰ ਇਸ ਦੇ ਨਾਲ ਹੀ ਉੱਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਉਹ ਲੋਕਾਂ ਦੇ ਬਹੁਮਤ ਨਾਲ ਰਹਿਣਾ ਪਸੰਦ ਕਰੇਗੀ। ਉਨ੍ਹਾਂ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ।

Advertisement

ਡੈਨੀਅਲ ਨੇ ਜਨਮਤ ਬਾਰੇ ਮਈ ਦੇ ਸ਼ੁਰੂ ਵਿੱਚ 'ਸਟ੍ਰੇਟਫ਼੍ਰੀ ਅਲਬਰਟਾ' (Free Alberta) ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦੇ ਇਕਹਿਰੇ ਜੱਜ ਦੇ ਫ਼ੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤਾਂ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਬਹੁਮਤ ਲੋਕਾਂ ਨੇ ਵੱਖਰੇ ਹੋਣ ਨੂੰ ਆਪਣੀ ਪਸੰਦ ਬਣਾਇਆ ਤਾਂ ਇਸ ਗੱਲ ਨੂੰ ਅੱਗੇ ਤੋਰੇ ਜਾਣ ਦਾ ਆਧਾਰ ਬਣ ਜਾਵੇਗਾ, ਨਹੀਂ ਤਾਂ ਇਹ ਮਾਮਲਾ ਠੱਪ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹਰੇਕ ਸਰਕਾਰ ਦਾ ਫ਼ਰਜ਼ ਹੈ ਅਤੇ ਜਨਮਤ ਵਿੱਚ ਇਹ ਸਵਾਲ ਜੋੜ ਕੇ ਉਸ ਦੀ ਸਰਕਾਰ ਨੇ ਕੁਝ ਗ਼ਲਤ ਨਹੀਂ ਕੀਤਾ।

Advertisement

Advertisement
×