DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada Air Ambulance Crash: ਅਮਰੀਕੀ ਤੱਟ ਤੋਂ ਮਿਲਿਆ ਲਾਪਤਾ ਜਹਾਜ਼ ਦਾ ਮਲਬਾ; ਪਾਇਲਟ ਨੇ ਹਾਦਸੇ ਤੋਂ ਪਹਿਲਾਂ ਐਲਾਨੀ ਸੀ ਐਮਰਜੈਂਸੀ

6 ਲੋਕਾਂ ਦੀ ਭਾਲ ਲਈ ਰਾਹਤ ਤੇ ਬਚਾਅ ਕਾਰਜ ਜਾਰੀ

  • fb
  • twitter
  • whatsapp
  • whatsapp
featured-img featured-img
ਯੂਐੱਸ ਕੋਸਟ ਗਾਰਡ ਦੇ ਜਵਾਨ ਨਨਟੁਕੇਟ ਦੇ ਤੱਟ ਨੇੜੇ ਭਾਲ ਅਤੇ ਰਾਹਤ ਅਭਿਆਨ ਚਲਾਉਂਦੇ ਹੋਏ। ਫੋਟੋ; ਏਐੱਨਆਈ
Advertisement

ਅਮਰੀਕਾ ਵਿੱਚ ਨਨਟੁਕੇਟ ਦੇ ਤੱਟ ਨੇੜੇ ਇੱਕ ਮੈਡੀਕਲ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਅਮਰੀਕੀ ਕੋਸਟ ਗਾਰਡ (ਤੱਟ ਰੱਖਿਅਕ ਬਲ) ਵੱਲੋਂ ਵਿਆਪਕ ਭਾਲ ਅਤੇ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਜਹਾਜ਼ ਬਰਮੂਡਾ ਤੋਂ ਬੋਸਟਨ ਜਾ ਰਿਹਾ ਸੀ, ਜਿਸ ਵਿੱਚ 6 ਵਿਅਕਤੀ ਸਵਾਰ ਸਨ। ਅਮਰੀਕੀ ਤੱਟ ਰੱਖਿਅਕਾਂ ਨੇ ਸਮੁੰਦਰ ’ਚੋਂ ਜਹਾਜ਼ ਦੇ ਮਲਬੇ ਦੀ ਪੁਸ਼ਟੀ ਕੀਤੀ ਹੈ।

ਅਮਰੀਕੀ ਕੋਸਟ ਗਾਰਡ ਅਨੁਸਾਰ, ਸ਼ਨਿੱਚਰਵਾਰ ਤੜਕੇ ਸਥਾਨਕ ਸਮੇਂ ਮੁਤਾਬਕ ਰਾਤ ਲਗਪਗ 2 ਵਜੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸੂਚਨਾ ਦਿੱਤੀ ਸੀ ਕਿ 'ਗਲਫਸਟ੍ਰੀਮ G100' (Gulfstream G100) ਨੰਬਰ C-GRJP ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਇਹ ਜਹਾਜ਼ ਕੈਨੇਡਾ ਦੀ ਏਅਰ ਐਂਬੂਲੈਂਸ ਕੰਪਨੀ 'ਲੇਟੀਚਿਊਡ ਏਅਰ ਐਂਬੂਲੈਂਸ' (Latitude Air Ambulance) ਵੱਲੋਂ ਚਲਾਇਆ ਜਾ ਰਿਹਾ ਸੀ।

Advertisement

ਕੋਸਟ ਗਾਰਡ ਨੇ ਦੱਸਿਆ ਕਿ ਜਹਾਜ਼ ਦੇ ਮਲਬੇ ਵਾਲੀ ਜਗ੍ਹਾ ਦੀ ਪਛਾਣ ਕਰ ਲਈ ਗਈ ਹੈ ਅਤੇ ਜਹਾਜ਼ ’ਚ ਸਵਾਰ 6 ਲੋਕਾਂ ਦੀ ਭਾਲ ਲਈ ਰਾਹਤ ਕਾਰਜ ਲਗਾਤਾਰ ਜਾਰੀ ਹਨ। ਕੋਸਟ ਗਾਰਡ ਦਾ ਜਹਾਜ਼ 'ਵਿਲੀਅਮ ਸਪਾਰਲਿੰਗ' (William Sparling) ਰਾਤ ਭਰ ਬਚਾਅ ਕਾਰਜਾਂ ਵਿੱਚ ਜੁਟਿਆ ਰਿਹਾ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਵਾਰੀਆਂ ਵਿੱਚ 4 ਕੈਨੇਡੀਅਨ ਅਤੇ 2 ਬਰਮੂਡਾ ਦੇ ਨਾਗਰਿਕ ਸ਼ਾਮਲ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।

Advertisement

'ਫਲਾਈਟਅਵੇਅਰ' (FlightAware) ਦੇ ਅੰਕੜਿਆਂ ਮੁਤਾਬਕ, ਸੰਪਰਕ ਟੁੱਟਣ ਤੋਂ ਠੀਕ ਪਹਿਲਾਂ ਜਹਾਜ਼ ਦੀ ਉਚਾਈ ਵਿੱਚ ਅਚਾਨਕ ਤੇਜ਼ੀ ਨਾਲ ਗਿਰਾਵਟ ਆਈ ਸੀ। ਇਹ ਜਹਾਜ਼ ਲਗਪਗ 7,300 ਮੀਟਰ ਦੀ ਉਚਾਈ ਤੋਂ ਸਿੱਧਾ 3,300 ਮੀਟਰ ’ਤੇ ਆ ਗਿਆ ਅਤੇ ਇਸ ਤੋਂ ਬਾਅਦ ਰੇਡੀਓ ਸੰਪਰਕ ਪੂਰੀ ਤਰ੍ਹਾਂ ਖਤਮ ਹੋ ਗਿਆ। 'LiveATC.net' ਵੱਲੋਂ ਜਾਰੀ ਕੀਤੀ ਗਈ ਆਡੀਓ ਰਿਕਾਰਡਿੰਗ ਅਨੁਸਾਰ, ਪਾਇਲਟ ਨੇ ਜਹਾਜ਼ ਵਿੱਚ ਤਕਨੀਕੀ/ਬਿਜਲਈ ਖਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ ਸੀ।

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਕਿਹਾ ਕਿ ਫੈਡਰਲ ਅਧਿਕਾਰੀ ਸਥਿਤੀ ’ਤੇ ਨਜ਼ਰ ਬਣਾਏ ਹੋਏ ਹਨ। ਉਨ੍ਹਾਂ 'ਐਕਸ' (ਟਵਿੱਟਰ) ’ਤੇ ਲਿਖਿਆ ਕਿ ਉਹ ਸਵਾਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਇਸ ਔਖੀ ਘੜੀ ਵਿੱਚ ਰਾਹਤ ਟੀਮਾਂ ਦੇ ਯਤਨਾਂ ਲਈ ਧੰਨਵਾਦ ਕਰਦੇ ਹਨ।

Advertisement
×