DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada Air Ambulance: ਕੈਨੇਡਾ ਦੇ ਏਅਰ ਐਂਬੂਲੈਂਸ ਜਹਾਜ਼ ਦਾ ਸੰਪਰਕ ਟੁੱਟਿਆ

ਜਹਾਜ਼ ਵਿਚ ਛੇ ਜਣੇ ਸਨ ਸਵਾਰ; ਹਮਿਲਟਨ ਤੋਂ ਬਰਮੂਡਾ ਜਾਂਦਿਆਂ ਹਵਾ ਵਿਚ ਲਾਪਤਾ ਹੋਇਆ

  • fb
  • twitter
  • whatsapp
  • whatsapp
Advertisement

Canada Air Ambulance: ਕੈਨੇਡਾ ਦੇ ਸ਼ਹਿਰ ਹਮਿਲਟਨ ਦੀ ਏਅਰ ਐਂਬੂਲੈਂਸ ਦਾ ਜਹਾਜ ਲੰਘੀ ਰਾਤ ਉਡਾਣ ਦੌਰਾਨ ਲਾਪਤਾ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਜਹਾਜ਼ ਵਿੱਚ ਪਾਇਲਟ, ਡਾਕਟਰੀ ਅਮਲੇ ਅਤੇ ਮਰੀਜ਼ ਸਮੇਤ ਕੁਲ 6 ਸਵਾਰ ਸਨ। ਜਹਾਜ ਨੇ ਲੰਘੀ ਦੇਰ ਰਾਤ ਹਮਿਲਟਨ ਤੋਂ ਬਰਮੂਡਾ ਲਈ ਉਡਾਣ ਭਰੀ ਸੀ। ਸੰਪਰਕ ਟੁੱਟਣ ਮੌਕੇ ਉਹ ਅਮਰੀਕਾ ਦੇ ਤੱਟੀ ਖੇਤਰ ਉਪਰੋਂ ਲੰਘ ਰਿਹਾ ਸੀ।

ਲੈਟੀਚਿਊਡ ਏਅਰ ਐਂਬੂਲੈਂਸ ਕੰਪਨੀ ਦੇ ਚਾਰ ਜੈਟ ਸੀ-ਗਰਿਪ ਗਲਫਸਟਰੀਮ ਜੀ 100 ਜਹਾਜ਼ ਹਮਿਲਟਨ ਤੋਂ ਸੇਵਾਵਾਂ ਨਿਭਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਜਹਾਜ਼ ਨੇ ਉਡਾਣ ਭਰੀ ਸੀ ਜਿਸ ਦਾ ਹਾਲੇ ਕੁਝ ਪਤਾ ਨਹੀਂ ਲਗ ਰਿਹਾ। ਲੰਮੀ ਦੂਰੀ ਤੱਕ ਉਡਾਣ ਭਰਨ ਵਾਲੇ ਇਹ ਜਹਾਜ਼ 5000 ਕਿਲੋਮੀਟਰ ਤੱਕ ਉਡਾਣ ਭਰ ਸਕਣ ਦੇ ਸਮਰੱਥ ਹਨ। ਖਬਰ ਲਿਖੇ ਜਾਣ ਤੱਕ ਅਮਰੀਕਾ ਬਚਾਅ ਦਲ ਜਹਾਜ਼ ਦੀ ਭਾਲ ਵਿੱਚ ਲੱਗੇ ਹੋਏ ਸਨ ਪਰ ਉਨ੍ਹਾਂ ਨੂੰ ਜਹਾਜ਼ ਦੀ ਅੰਤਿਮ ਸਥਿਤੀ ਦਾ ਕੋਈ ਸੰਕੇਤ ਨਹੀਂ ਮਿਲਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਜਹਾਜ਼ ਵਿਸ਼ੇਸ਼ ਤੌਰ ’ਤੇ ਬਰਮੂਡਾ ਕਿਉਂ ਜਾ ਰਿਹਾ ਸੀ।

Advertisement

Advertisement

Advertisement
×