DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

British Sikh ਹੱਤਿਆ ਦਾ ਦੋਸ਼ੀ ਕਰਾਰ

ਸਵੈ-ਰੱਖਿਆ ’ਚ ਕਿਰਪਾਨ ਵਰਤਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਦੱਖਣ-ਪੂਰਬੀ ਇੰਗਲੈਂਡ ਵਿੱਚ 23 ਵਰ੍ਹਿਆਂ ਦੇ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਿੱਖ ਨੌਜਵਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਧਾਰਮਿਕ ਕਾਰਨਾਂ ਕਰ ਕੇ ਆਪਣੇ ਕੋਲ ਰੱਖੀ 21 ਸੈਂਟੀਮੀਟਰ ਲੰਬੀ ਕਿਰਪਾਨ ਦੀ ਵਰਤੋਂ ਸਵੈ-ਰੱਖਿਆ ਵਿੱਚ ਕੀਤੀ ਸੀ ਪਰ ਅਦਾਲਤ ਨੇ ਇਸ ਨੂੰ ਕਤਲ ਮੰਨਿਆ ਹੈ।

ਇਹ ਘਟਨਾ ਪਿਛਲੇ ਸਾਲ ਦਸੰਬਰ ਵਿੱਚ ਪੋਰਟਸਵੁੱਡ ਵਿਖੇ ਵਾਪਰੀ ਸੀ, ਜਿੱਥੇ ਸਾਊਥੈਂਪਟਨ ਯੂਨੀਵਰਸਿਟੀ ਦਾ ਵਿਦਿਆਰਥੀ ਨੋਵਾਕ ਰਾਤ ਨੂੰ ਘਰ ਪਰਤ ਰਿਹਾ ਸੀ। ਦਿਗਵਾ ਨੇ ਉਸ ’ਤੇ ਪੰਜ ਵਾਰ ਵਾਰ ਕੀਤੇ ਸਨ। ਸਾਊਥੈਂਪਟਨ ਕਰਾਊਨ ਕੋਰਟ ਨੇ ਦਿਗਵਾ ਦੀ 53 ਸਾਲਾ ਮਾਂ ਕਿਰਨ ਕੌਰ ਨੂੰ ਵੀ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਹੈ। ਵਕੀਲ ਨਿਕੋਲਸ ਲੋਬੇਨਬਰਗ ਨੇ ਜਿਊਰੀ ਨੂੰ ਸਪੱਸ਼ਟ ਕੀਤਾ ਕਿ ਇਹ ਮਾਮਲਾ ਸਿੱਖ ਧਰਮ ਜਾਂ ਨਸਲਵਾਦ ਬਾਰੇ ਨਹੀਂ ਸਗੋਂ ਹੱਤਿਆ ਦਾ ਹੈ। ਅਦਾਲਤ ਮੁਤਾਬਕ ਬਰਤਾਨੀਆ ਦੇ ਕਾਨੂੰਨ ਤਹਿਤ ਅਜਿਹੇ ਹਥਿਆਰ ਰੱਖਣ ਦੇ ਖ਼ਾਸ ਕਾਨੂੰਨੀ ਦਾਇਰੇ ਹਨ। ਦਿਗਵਾ ਨੂੰ ਸੋਮਵਾਰ ਅਤੇ ਉਸ ਦੀ ਮਾਂ ਨੂੰ 17 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ।

Advertisement

Advertisement
Advertisement
×