Bhojshala complex dispute: ਸੁਪਰੀਮ ਕੋਰਟ ਤੇ ਸੁਣਵਾਈ ਲਈ ਰਾਜ਼ੀ
ਸੁਪਰੀਮ ਕੋਰਟ ਨੇ ਭੋਜਸ਼ਾਲਾ ਕੰਪਲੈਕਸ ’ਚ ਦੇਵੀ ਸਰਸਵਤੀ ਦਾ ਮੰਦਰ ਹੋਣ ਦੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ਸੁਣਵਾਈ ਲਈ ਸੂਚੀਬੱਧ ਕਰਨ ’ਤੇ ਸਹਿਮਤੀ ਦੇ ਦਿੱਤੀ ਹੈ। ਮੁਸਲਮਾਨ ਅਰਜ਼ੀਕਾਰਾਂ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਪੀਲ...
Advertisement
ਸੁਪਰੀਮ ਕੋਰਟ ਨੇ ਭੋਜਸ਼ਾਲਾ ਕੰਪਲੈਕਸ ’ਚ ਦੇਵੀ ਸਰਸਵਤੀ ਦਾ ਮੰਦਰ ਹੋਣ ਦੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ਸੁਣਵਾਈ ਲਈ ਸੂਚੀਬੱਧ ਕਰਨ ’ਤੇ ਸਹਿਮਤੀ ਦੇ ਦਿੱਤੀ ਹੈ। ਮੁਸਲਮਾਨ ਅਰਜ਼ੀਕਾਰਾਂ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਪੀਲ ਕੀਤੀ ਸੀ ਕਿ ਅਰਜ਼ੀਆਂ ’ਤੇ ਫੌਰੀ ਸੁਣਵਾਈ ਦੀ ਲੋੜ ਹੈ। ਚੀਫ ਜਸਟਿਸ ਸੂਰਿਆ ਕਾਂਤ ਨੇ ਵਕੀਲ ਨੂੰ ਕਿਹਾ ਕਿ ਉਹ ਪਟੀਸ਼ਨਾਂ ’ਚੋਂ ਖਾਮੀਆਂ ਦੂਰ ਕਰਨ ਅਤੇ ਭਰੋਸਾ ਦਿੱਤਾ ਕਿ ਉਹ ਫਿਰ ਅਰਜ਼ੀ ਨੂੰ ਛੇਤੀ ਸੁਣਵਾਈ ਲਈ ਸੂਚੀਬੱਧ ਕਰਨਗੇ।
Advertisement
Advertisement
×

