New York ਵਿੱਚ Zohran Mamdani ਨੂੰ ਮਿਲੇ Barack Obama
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨਿੱਚਰਵਾਰ ਨੂੰ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਕੀਤੀ। ਚਾਈਲਡ ਕੇਅਰ ਸੈਂਟਰ ਵਿੱਚ ਹੋਈ ਇਹ ਮਿਲਣੀ ਦੋਵਾਂ ਦਰਮਿਆਨ ਪਹਿਲੀ ਮੁਲਾਕਾਤ ਸੀ। ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਡੈਮੋਕਰੈਟਿਕ ਸਮਾਜਵਾਦੀ ਮਮਦਾਨੀ...
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨਿੱਚਰਵਾਰ ਨੂੰ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਕੀਤੀ। ਚਾਈਲਡ ਕੇਅਰ ਸੈਂਟਰ ਵਿੱਚ ਹੋਈ ਇਹ ਮਿਲਣੀ ਦੋਵਾਂ ਦਰਮਿਆਨ ਪਹਿਲੀ ਮੁਲਾਕਾਤ ਸੀ। ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਡੈਮੋਕਰੈਟਿਕ ਸਮਾਜਵਾਦੀ ਮਮਦਾਨੀ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਕੰਮਕਾਜੀ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਮੁਲਾਕਾਤ ਮਮਦਾਨੀ ਵੱਲੋਂ ਆਪਣੇ ਅਹੁਦੇ ਦੇ 100 ਦਿਨ ਪੂਰੇ ਹੋਣ ਤੋਂ ਹਫ਼ਤੇ ਬਾਅਦ ਹੋਈ ਹੈ। ਓਬਾਮਾ ਤੇ ਮਮਦਾਨੀ ਨੇ ਸੈਂਟਰ ਵਿੱਚ ਬੱਚਿਆਂ ਲਈ ‘ਐਲੋਨ ਐਂਡ ਟੁਗੈਦਰ’ ਕਿਤਾਬ ਵੀ ਪੜ੍ਹੀ ਤੇ ‘ਦਿ ਵ੍ਹੀਲਜ਼ ਔਨ ਦਿ ਬੱਸ’ ਗੀਤ ਵੀ ਗਾਇਆ; ਹਾਲਾਂਕਿ ਦੋਵਾਂ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਦੋ ਵਾਰ ਰਾਸ਼ਟਰਪਤੀ ਰਹੇ ਤੇ ਡੈਮੋਕਰੈਟਿਕ ਪਾਰਟੀ ਦੇ ਪ੍ਰਮੁੱਖ ਚਿਹਰਾ ਰਹੇ ਓਬਾਮਾ ਨੇ 34 ਸਾਲਾ ਮਮਦਾਨੀ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ। ਮਮਦਾਨੀ ਆਪਣੀ ਹਰਮਨਪਿਆਰਤਾ, ਯੁਵਾ ਜੋਸ਼ ਤੇ ਪ੍ਰਗਤੀਸ਼ੀਲ ਏਜੰਡੇ ਕਰ ਕੇ ਜਮਹੂਰੀ ਸਿਆਸਤ ਵਿੱਚ ਸਭ ਤੋਂ ਵੱਖ ਨਜ਼ਰ ਆਉਂਦਾ ਹੈ। ਮਮਦਾਨੀ ਨੇ ਇਸ ਸਾਲ ਜਨਵਰੀ ਵਿੱਚ ਨਿਊਯਾਰਕ ਦੇ ਮੇਅਰ ਦਾ ਅਹੁਦਾ ਸੰਭਾਲਿਆ ਸੀ। ਉਹ ਹੁਣ ਤੱਕ ਦੋ ਵਾਰ ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਹਾਊਸ ਵਿੱਚ ਮਿਲ ਚੁੱਕਾ ਹੈ।

