DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bangladesh President Election: ਬੀ ਐੱਨ ਪੀ ਦੇ ਮਿਰਜ਼ਾ ਇਸਲਾਮ ਆਲਮਗੀਰ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਬਣੇ

Mirza Fakhrul Islam Alamgir ਨੇ ਰਾਸ਼ਟਰਪਤੀ ਚੋਣ ਵਿੱਚ ਆਪਣੇ ਵਿਰੋਧੀ ਓਲੀ ਅਹਿਮਦ ਨੂੰ ਹਰਾਇਆ

  • fb
  • twitter
  • whatsapp
  • whatsapp
Advertisement

Bangladesh President Election: ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਉਮੀਦਵਾਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। 78 ਸਾਲਾ ਸੀਨੀਅਰ ਆਗੂ ਨੇ ਰਾਸ਼ਟਰਪਤੀ ਚੋਣ ਵਿੱਚ ਆਪਣੇ ਵਿਰੋਧੀ ਕਰਨਲ (ਸੇਵਾਮੁਕਤ) ਓਲੀ ਅਹਿਮਦ ਨੂੰ ਹਰਾ ਦਿੱਤਾ। ਇਹ ਰਾਸ਼ਟਰਪਤੀ ਦੀ ਚੋਣ 35 ਸਾਲਾਂ ਬਾਅਦ ਹੋਈ ਦੇਸ਼ ਦੀ ਪਹਿਲੀ ਮੁਕਾਬਲੇ ਵਾਲੀ ਚੋਣ ਹੈ।

ਮੁੱਖ ਚੋਣ ਕਮਿਸ਼ਨਰ ਅਤੇ ਚੋਣ ਰਿਟਰਨਿੰਗ ਅਫ਼ਸਰ ਏਐੱਮਐੱਮ ਨਾਸਿਰ ਉਦਦੀਨ ਨੇ ਦੱਸਿਆ ਕਿ ਆਲਮਗੀਰ ਨੂੰ 255 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਓਲੀ ਅਹਿਮਦ ਨੂੰ 88 ਵੋਟਾਂ ਹਾਸਲ ਹੋਈਆਂ।

Advertisement

349 ਵਿੱਚੋਂ 343 ਸੰਸਦ ਮੈਂਬਰਾਂ ਨੇ ਪਾਈ ਵੋਟ

Advertisement

ਓਲੀ ਅਹਿਮਦ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਚੇਅਰਮੈਨ ਹਨ ਅਤੇ ਉਹ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਪਾਰਟੀਆਂ ਦੇ ਵਿਰੋਧੀ ਗਠਜੋੜ ਦੇ ਉਮੀਦਵਾਰ ਸਨ। ਚੋਣ ਕਮਿਸ਼ਨ ਮੁਤਾਬਕ ਰਾਸ਼ਟਰਪਤੀ ਦੀ ਚੋਣ ਲਈ ਕੁੱਲ 349 ਰਜਿਸਟਰਡ ਵੋਟਰ ਸਨ ਜਿਨ੍ਹਾਂ ਵਿੱਚੋਂ 343 ਨੇ ਆਪਣੀ ਵੋਟ ਪਾਈ। ਛੇ ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ।

ਨਵੇਂ ਚੁਣੇ ਗਏ ਰਾਸ਼ਟਰਪਤੀ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਸ਼ੁੱਕਰਵਾਰ ਸ਼ਾਮ ਨੂੰ ਬੰਗਭਵਨ ਦੇ ਦਰਬਾਰ ਹਾਲ ਵਿੱਚ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ।

1991 ਤੋਂ ਬਾਅਦ ਪਹਿਲੀ ਵਾਰ ਹੋਇਆ ਸਿੱਧਾ ਮੁਕਾਬਲਾ

ਬੰਗਲਾਦੇਸ਼ ਵਿੱਚ 1991 ਤੋਂ ਬਾਅਦ ਇਹ ਪਹਿਲੀ ਮੁਕਾਬਲੇ ਵਾਲੀ ਰਾਸ਼ਟਰਪਤੀ ਚੋਣ ਹੈ। ਪਿਛਲੇ ਕਈ ਦਹਾਕਿਆਂ ਦੌਰਾਨ ਰਾਸ਼ਟਰਪਤੀ ਦਾ ਅਹੁਦਾ ਆਮ ਤੌਰ ’ਤੇ ਸਹਿਮਤੀ ਨਾਲ ਜਾਂ ਬਿਨਾਂ ਮੁਕਾਬਲੇ ਵਾਲੀਆਂ ਚੋਣਾਂ ਰਾਹੀਂ ਭਰਿਆ ਜਾਂਦਾ ਰਿਹਾ ਹੈ। ਇਸ ਵਾਰ ਰਾਸ਼ਟਰਪਤੀ ਦੀ ਚੋਣ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਹਿਯੋਗੀ ਮੁਹੰਮਦ ਸ਼ਹਾਬੁਦੀਨ ਦੇ ਅਸਤੀਫ਼ੇ ਤੋਂ ਬਾਅਦ ਕਰਵਾਉਣੀ ਪਈ। ਸ਼ਹਾਬੁਦੀਨ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪਿਛਲੇ ਮਹੀਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Advertisement
×