DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੰਗਲਾਦੇਸ਼ ਨੇ ਆਈ ਪੀ ਐੱਲ ਦੇ ਪ੍ਰਸਾਰਨ ’ਤੇ ਰੋਕ ਲਾਈ

ਮੁਸਤਫਿਜ਼ੁਰ ਰਹਿਮਾਨ ਨੂੰ ਲੀਗ ’ਚੋਂ ਕੱਢਣ ਮਗਰੋਂ ਕੀਤਾ ਫੈਸਲਾ

  • fb
  • twitter
  • whatsapp
  • whatsapp
Advertisement

ਬੰਗਲਾਦੇਸ਼ ਨੇ ਅੱਜ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਪ੍ਰਸਾਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਬੀ ਸੀ ਸੀ ਆਈ ਦੇ ਨਿਰਦੇਸ਼ਾਂ ’ਤੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਆਈ ਪੀ ਐੱਲ ’ਚੋਂ ਬਾਹਰ ਕੀਤੇ ਜਾਣ ਮਗਰੋਂ ਕੀਤਾ ਗਿਆ ਹੈ। ਬੰਗਲਾਦੇਸ਼ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀ ਸੀ ਸੀ ਆਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਮੁਸਤਫਿਜ਼ੁਰ ਨੂੰ ਟੀਮ ’ਚੋਂ ਕੱਢਣ ਦੇ ਨਿਰਦੇਸ਼ ਦਿੰਦਿਆਂ ਕੋਈ ‘ਤਰਕਪੂਰਨ ਕਾਰਨ’ ਨਹੀਂ ਦੱਸਿਆ। ਸਰਕਾਰ ਮੁਤਾਬਕ ਇਸ ਫੈਸਲੇ ਨਾਲ ਬੰਗਲਾਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਹਾਇਕ ਸਕੱਤਰ ਫਿਰੋਜ਼ ਖਾਨ ਨੇ ਕਿਹਾ ਕਿ ਜਨਤਕ ਹਿੱਤ ਵਿੱਚ ਆਈ ਪੀ ਐੱਲ ਦੇ ਸਾਰੇ ਮੈਚਾਂ ਅਤੇ ਪ੍ਰੋਗਰਾਮਾਂ ਦੇ ਪ੍ਰਸਾਰਨ ’ਤੇ ਅਗਲੇ ਹੁਕਮਾਂ ਤੱਕ ਰੋਕ ਲਾਈ ਗਈ ਹੈ। ਇੱਕ ਦਿਨ ਪਹਿਲਾਂ ਹੀ ਬੰਗਲਾਦੇਸ਼ ਨੇ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਟੀਮ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਈ ਸੀ ਸੀ ਨੂੰ ਸਾਰੇ ਲੀਗ ਮੈਚ ਸ੍ਰੀਲੰਕਾ ਤਬਦੀਲ ਕਰਨ ਦੀ ਅਪੀਲ ਕੀਤੀ ਸੀ।

ਬੰਗਲਾਦੇਸ਼ੀ ਗੋਲਫਰਾਂ ਬਾਰੇ ਹਾਲੇ ਫੈਸਲਾ ਨਹੀਂ ਕੀਤਾ: ਕਪਿਲ ਦੇਵ

Advertisement

ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਅਤੇ ਪੀ ਜੀ ਟੀ ਆਈ (ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ) ਦੇ ਪ੍ਰਧਾਨ ਕਪਿਲ ਦੇਵ ਨੇ ਅੱਜ ਸਪੱਸ਼ਟ ਕੀਤਾ ਕਿ ਟੂਰ ਵਿੱਚ ਬੰਗਲਾਦੇਸ਼ੀ ਖਿਡਾਰੀਆਂ ਦੇ ਹਿੱਸਾ ਲੈਣ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਟੀਮ ਭਾਰਤ ਨਾ ਭੇਜਣ ਦੇ ਫੈਸਲੇ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਮਾਲ ਹੁਸੈਨ ਅਤੇ ਸਿੱਦੀਕੁਰ ਰਹਿਮਾਨ ਵਰਗੇ ਪ੍ਰਮੁੱਖ ਬੰਗਲਾਦੇਸ਼ੀ ਗੋਲਫਰ ਪੀ ਜੀ ਟੀ ਆਈ ਟੂਰ ਵਿੱਚ ਹਿੱਸਾ ਲੈਂਦੇ ਹਨ। -ਪੀਟੀਆਈ

Advertisement

Advertisement
×