DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰਾਚੀ ’ਚ ਅਮਰੀਕੀ ਦੂਤਾਵਾਸ ’ਤੇ ਹਮਲਾ, 10 ਮੁਜ਼ਾਹਰਾਕਾਰੀਆਂ ਦੀ ਮੌਤ

ਇਰਾਨ ’ਤੇ ਅਮਰੀਕੀ-ਇਜ਼ਰਾਇਲੀ ਕਾਰਵਾਈ ਖਿਲਾਫ਼ ਲਾਹੌਰ ਤੇ ਇਸਲਾਮਾਬਾਦ ’ਚ ਵੀ ਰੋਸ ਪ੍ਰਦਰਸ਼ਨ

  • fb
  • twitter
  • whatsapp
  • whatsapp
featured-img featured-img
ਕਰਾਚੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸ਼ੀਆ ਮੁਸਲਮਾਨਾਂ ਨੂੰ ਅੱਗੇ ਵੱਧਣ ਤੋਂ ਰੋਕਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਕਰਾਚੀ ’ਚ ਅਮਰੀਕੀ ਦੂਤਾਵਾਸ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਮੁਜ਼ਾਹਰਾਕਾਰੀਆਂ ਦੀ ਅੱਜ ਪੁਲੀਸ ਨਾਲ ਝੜਪ ਹੋ ਗਈ। ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਕਾਰ ਹੋਈ ਇਸ ਝੜਪ ’ਚ ਲਗਭਗ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪ੍ਰਦਰਸ਼ਨਕਾਰੀ ਅਮਰੀਕੀ ਦੂਤਾਵਾਸ ਦੇ ਗੇਟ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਸ਼ੀਆ ਸੰਗਠਨਾਂ ਨੇ ਕਰਾਚੀ ਦੇ ਅਮਰੀਕੀ ਦੂਤਾਵਾਸ ਵੱਲ ਰੋਸ ਮਾਰਚ ਦਾ ਸੱਦਾ ਦਿੱਤਾ ਸੀ। ਇਨ੍ਹਾਂ ਝੜਪਾਂ ’ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਕਰਾਚੀ ਵਿੱਚ ਇਹ ਝੜਪਾਂ ਇਰਾਨ ਦੇ ਸੁਪਰੀਮ ਲੀਡਰ ਆਇਤੁੱਲ੍ਹਾ ਅਲੀ ਖਮੇਨੇਈ ਦੀ ਹੱਤਿਆ ਤੋਂ ਬਾਅਦ ਹੋਈਆਂ ਹਨ। ਸਰਕਾਰੀ ਹਸਪਤਾਲ ਦੇ ਤਰਜਮਾਨ ਨੇ ਦੱਸਿਆ ਕਿ ਹੁਣ ਤੱਕ 10 ਦੇਹਾਂ ਹਸਪਤਾਲ ਲਿਆਂਦੀਆਂ ਗਈਆਂ ਹਨ, ਤੇ ਕੁਝ ਦੇ ਗੋਲੀ ਲੱਗੀ ਹੋਈ ਸੀ। ਕਰੀਬ 30 ਜ਼ਖ਼ਮੀਆਂ ਦਾ ਹਸਪਤਾਲ ’ਚ ਇਲਾਜ ਹੋ ਰਿਹਾ ਹੈ। ਫੱਟੜ ਹੋਣ ਵਾਲਿਆਂ ਵਿਚ ਪੁਲੀਸ ਕਰਮੀ ਵੀ ਸ਼ਾਮਲ ਹਨ। ਵੇਰਵਿਆਂ ਮੁਤਾਬਕ ਖਮੇਨੇਈ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਮੁਜ਼ਾਹਰਾਕਾਰੀ ਦੂਤਾਵਾਸ ਨੂੰ ਜਾਂਦੀ ਸੜਕ ਉਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦ ਭੀੜ ਨੇ ਪੁਲੀਸ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਵਰਤਣੀਆਂ ਪਈਆਂ; ਬਾਅਦ ਵਿਚ ਇਕ ਟੀ ਵੀ ਚੈਨਲ ਦੀ ਰਿਪੋਰਟ ’ਚ ਸਾਹਮਣੇ ਆਇਆ ਕਿ ਗੋਲੀ ਵੀ ਚਲਾਈ ਗਈ ਹੈ। ਸਿੰਧ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਲਾਂਗਰ ਨੇ ਕਰਾਚੀ ਦੇ ਵਧੀਕ ਆਈ ਜੀ ਤੋਂ ਤੁਰੰਤ ਮਾਮਲੇ ਦੀ ਰਿਪੋਰਟ ਮੰਗੀ ਹੈ। ਮੰਤਰੀ ਨੇ ਕਿਹਾ ਕਿ ਕੁਝ ਮੁਜ਼ਾਹਰਾਕਾਰੀ ਬਹੁਤ ਹਿੰਸਕ ਹੋ ਗਏ ਸਨ ਤੇ ਪੁਲੀਸ ਨੂੰ ਹਾਲਾਤ ਮੁਤਾਬਕ ਕਾਰਵਾਈ ਕਰਨੀ ਪਈ। ਕਰਾਚੀ ਤੋਂ ਇਲਾਵਾ ਲਾਹੌਰ ਤੇ ਇਸਲਾਮਾਬਾਦ ਵਿਚ ਵੀ ਰੋਸ ਪ੍ਰਦਰਸ਼ਨ ਹੋਏ ਹਨ। ਲਾਹੌਰ ’ਚ ਪ੍ਰੈੱਸ ਕਲੱਬ ਦੇ ਬਾਹਰ ਇਜ਼ਰਾਈਲ ਤੇ ਅਮਰੀਕਾ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ ਹੈ।

Advertisement

ਪਾਕਿਸਤਾਨ ਨੇ 184 ਕੌਮਾਂਤਰੀ ਉਡਾਣਾਂ ਰੱਦ ਕੀਤੀਆਂ

ਕਰਾਚੀ: ਇਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਕਰੀਬ 184 ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੁਬਈ, ਆਬੂ ਧਾਬੀ, ਦੋਹਾ, ਮਸਕਟ, ਸ਼ਾਰਜਾਹ, ਰਿਆਧ, ਜੇਦਾਹ ਨੂੰ ਵੱਖ-ਵੱਖ ਪਾਕਿਸਤਾਨੀ ਸ਼ਹਿਰਾਂ ਤੋਂ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

Advertisement

Advertisement
×