America baseball attack: ਬੇਸਬਾਲ ਬੈਟ ਨਾਲ ਹਮਲਾ ਕਰਨ ਵਾਲਾ ਭਾਰਤੀ ਨਾਗਰਿਕ ਗ੍ਰਿਫਤਾਰ
America baseball attack: ਅਮਰੀਕਾ ਵਿੱਚ ਅਣਅਧਿਕਾਰਤ ਤੌਰ 'ਤੇ ਦਾਖਲ ਹੋਏ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਇੱਕ ਵਿਅਕਤੀ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਵਲ ਅੰਮ੍ਰਿਤਭਾਈ ਪਟੇਲ ਨੂੰ ਸਭ ਤੋਂ ਪਹਿਲਾਂ...
America baseball attack: ਅਮਰੀਕਾ ਵਿੱਚ ਅਣਅਧਿਕਾਰਤ ਤੌਰ 'ਤੇ ਦਾਖਲ ਹੋਏ ਇੱਕ ਭਾਰਤੀ ਨਾਗਰਿਕ ਨੂੰ ਬੇਸਬਾਲ ਬੈਟ ਨਾਲ ਇੱਕ ਵਿਅਕਤੀ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਵਲ ਅੰਮ੍ਰਿਤਭਾਈ ਪਟੇਲ ਨੂੰ ਸਭ ਤੋਂ ਪਹਿਲਾਂ 16 ਮਈ ਨੂੰ ਮੈਸੇਚਿਉਸੇਟਸ ਦੇ ਵੂਸਟਰ ਪੁਲੀਸ ਵਿਭਾਗ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਸ 'ਤੇ ਖਤਰਨਾਕ ਹਥਿਆਰ ਨਾਲ ਹਮਲਾ ਕਰਨ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਪੁਲੀਸ ਰਿਪੋਰਟ ਅਨੁਸਾਰ, ਜਿਸ ਸ਼ਰਾਬ ਦੀ ਦੁਕਾਨ 'ਤੇ ਦੋਸ਼ੀ ਕੰਮ ਕਰਦਾ ਸੀ, ਉੱਥੇ ਉਸਦੀ ਇੱਕ ਗਾਹਕ ਨਾਲ ਬਹਿਸ ਹੋ ਗਈ ਜੋ ਕਥਿਤ ਤੌਰ 'ਤੇ ਇਸ ਹੱਦ ਤੱਕ ਵੱਧ ਗਈ ਕਿ ਉਸ ਨੇ ਬੇਸਬਾਲ ਬੈਟ ਚੁੱਕ ਕੇ ਉਸ ਵਿਅਕਤੀ 'ਤੇ ਹਮਲਾ ਕਰ ਦਿੱਤਾ। ਹਾਲਾਂਕਿ, ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ''ਮੈਸੇਚਿਉਸੇਟਸ ਦੇ ਸ਼ਰਨ ਦੇਣ ਵਾਲੇ ਨੇਤਾਵਾਂ'' ਨੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਸੀ (ਆਈਸੀਈ) ਦੇ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕੀਤਾ ਅਤੇ ਆਈਸੀਈ ਨੂੰ ਸੂਚਨਾ ਦਿੱਤੇ ਬਿਨਾਂ ਪਟੇਲ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ।
ਆਈਸੀਈ ਨੇ 18 ਮਈ ਨੂੰ ਪਟੇਲ ਨੂੰ ਫਿਰ ਗ੍ਰਿਫਤਾਰ ਕਰ ਲਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਟੇਲ ਨੇ ਨਾਜਾਇਜ਼ ਤੌਰ 'ਤੇ ਅਮਰੀਕਾ ਵਿੱਚ ਦਾਖਲਾ ਕੀਤਾ ਸੀ। ਕਾਰਜਕਾਰੀ ਸਹਾਇਕ ਸਕੱਤਰ ਲੌਰੇਨ ਬਿਸ ਨੇ ਕਿਹਾ, ''ਭਾਰਤ ਤੋਂ ਆਏ ਇਸ ਵਿਅਕਤੀ ਨੇ ਸੋਚਿਆ ਕਿ ਉਹ ਬੇਸਬਾਲ ਬੈਟ ਨਾਲ ਲੋਕਾਂ ਨੂੰ ਕੁੱਟ ਸਕਦਾ ਹੈ। ਖਤਰਨਾਕ ਹਥਿਆਰ ਨਾਲ ਹਮਲਾ ਅਤੇ ਕੁੱਟਮਾਰ ਦੇ ਦੋਸ਼ ਵਿੱਚ ਗ੍ਰਿਫਤਾਰੀ ਤੋਂ ਬਾਅਦ ਵੀ ਸ਼ਰਨ ਦੇਣ ਵਾਲੇ ਨੇਤਾਵਾਂ ਨੇ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ।''
ਉਨ੍ਹਾਂ ਕਿਹਾ, ''ਸ਼ਰਨ ਦੇਣ ਵਾਲੇ ਨੇਤਾਵਾਂ ਨੂੰ ਅਪਰਾਧੀਆਂ ਨੂੰ ਸਾਡੇ ਭਾਈਚਾਰਿਆਂ ਵਿੱਚ ਛੱਡਣ ਦੀ ਬਜਾਏ ਡੀਐੱਚਐੱਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਅਪਰਾਧੀਆਂ ਨੂੰ ਦੇਸ਼ ਤੋਂ ਬਾਹਰ ਕੀਤਾ ਜਾ ਸਕੇ। ਆਈਸੀਈ ਅਧਿਕਾਰੀਆਂ ਨਾਲ ਸਹਿਯੋਗ ਤੋਂ ਇਨਕਾਰ ਕਰਕੇ ਇਹ ਨੇਤਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਰਹੇ ਹਨ।''

