DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

air pollution: ਵਾਤਾਵਰਨ ਤਬਦੀਲੀ ਕਾਰਨ ਹਵਾ ਗੁਣਵੱਤਾ ’ਤੇ ਪੈ ਸਕਦੈ ਅਸਰ

ਆੳੁਂਦੇ ਦਹਾਕਿਆਂ ’ਚ ਗਰਮੀਆਂ ਦੌਰਾਨ ਵੀ ਹਵਾ ਦੇ ਮਿਆਰ ’ਚ ਨਿਘਾਰ ਆਵੇਗਾ

  • fb
  • twitter
  • whatsapp
  • whatsapp
featured-img featured-img
ਹਵਾ ਪ੍ਰਦੂਸ਼ਣ।
Advertisement
ਹਵਾ ਪ੍ਰਦੂਸ਼ਣ ਜਾਨ ਦਾ ਖੌਅ ਬਣ ਰਿਹਾ ਹੈ ਅਤੇ ਸਾਹ ਦੇ ਇਨਫੈਕਸ਼ਨ, ਦਿਲ ਦੇ ਰੋਗਾਂ ਅਤੇ ਫੇਫੜਿਆਂ ਦੇ ਕੈਂਸਰ ਦਾ ਜੋਖ਼ਮ ਵਧ ਗਿਆ ਹੈ। ਗਰਮੀਆਂ ’ਚ ਵੀ ਹਵਾ ਪ੍ਰਦੂਸ਼ਣ ਦਾ ਦੁਨੀਆ ’ਤੇ ਅਸਰ ਪੈ ਰਿਹਾ ਹੈ। ਕੈਨੇਡਾ, ਜਿਥੇ ਹਵਾ ਸਾਫ਼-ਸੁਥਰੀ ਮੰਨੀ ਜਾਂਦੀ ਹੈ, ’ਚ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ 17 ਹਜ਼ਾਰ ਤੋਂ ਵਧ ਮੌਤਾਂ ਹੋ ਜਾਂਦੀਆਂ ਹਨ ਅਤੇ ਹਰ ਸਾਲ 140 ਅਰਬ ਡਾਲਰ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ।

ਗਰਮੀਆਂ ’ਚ ਵੱਡੀਆਂ ਸਨਅਤਾਂ ਜਾਂ ਜੰਗਲਾਂ ’ਚ ਅੱਗ ਕਾਰਨ ਹਵਾ ਪ੍ਰਦੂਸ਼ਣ ਇੰਨੀ ਤੇਜ਼ੀ ਨਾਲ ਫੈਲਦਾ ਹੈ ਕਿ ਸਿਹਤ ਲਈ ਖ਼ਤਰਾ ਖੜ੍ਹਾ ਹੋ ਜਾਂਦਾ ਹੈ। ਤਾਜ਼ਾ ਪ੍ਰਕਾਸ਼ਿਤ ਖੋਜ ਮੁਤਾਬਕ ਸਾਲ 2100 ਤੱਕ 10 ਕਰੋੜ ਅਮਰੀਕੀਆਂ ਨੂੰ ਗਰਮੀਆਂ ’ਚ ਪ੍ਰਦੂਸ਼ਿਤ ਹਵਾ ’ਚ ਸਾਹ ਲੈਣਾ ਪੈ ਸਕਦਾ ਹੈ। ਜੇ ਹਵਾ ਸਾਫ਼-ਸੁਥਰੀ ਰੱਖਣ ਦਾ ਕੋਈ ਉਪਰਾਲਾ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਘਰਾਂ ਅੰਦਰ ਰਹਿਣਾ ਪਵੇਗਾ ਜਾਂ ਫਿਰ ਉਹ ਬਿਮਾਰੀਆਂ ਮੁੱਲ ਲੈਣਗੇ। ਹਵਾ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ’ਤੇ ਪਵੇਗਾ। ਲੋਕਾਂ ਨੂੰ ਮਿਆਰੀ ਮਾਸਕ ਹਰ ਵੇਲੇ ਲਾਉਣੇ ਪੈਣਗੇ ਤਾਂ ਕਿ ਧੂੰਏਂ ਜਾਂ ਪ੍ਰਦੂਸ਼ਿਤ ਕਣਾਂ ਤੋਂ ਬਚਿਆ ਜਾ ਸਕੇ। ਮੌਜੂਦਾ ਸਮੇਂ ’ਚ ਕਰੀਬ 15 ਤੋਂ 20 ਫ਼ੀਸਦੀ ਹੀ ਅਮਰੀਕੀ ਹਵਾ ਗੁਣਵੱਤਾ ਤੋਂ ਜਾਣੂ ਹਨ ਅਤੇ ਉਹੀ ਪ੍ਰਦੂਸ਼ਣ ਤੋਂ ਬਚਣ ਦੇ ਉਪਰਾਲੇ ਕਰਦੇ ਹਨ। ਬਾਵਜੂਦ ਇਸ ਦੇ ਖ਼ਰਾਬ ਹਵਾ ਦੀ ਗੁਣਵੱਤਾ ਤੋਂ ਸਿਹਤ ਦੀ ਬਰਾਬਰ ਰੂਪ ਵਿੱਚ ਰੱਖਿਆ ਕਰਨ ਲਈ ਉਨ੍ਹਾਂ ਨਿਕਾਸੀ ਤੱਤਾਂ ਨੂੰ ਘਟਾਉਣ ਲਈ ਕਦਮ ਚੁੱਕਣੇ ਪੈਣਗੇ ਜੋ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦਾ ਕਾਰਨ ਬਣਦੇ ਹਨ।

Advertisement

Advertisement
Advertisement
×