DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਹੁਲ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਦੇ ਦੋਸ਼ ਹੇਠ ਭਾਜਪਾ ਵਿਧਾਇਕ ਯਤਨਾਲ ’ਤੇ ਕੇਸ ਦਰਜ

ਵਿਜੈਪੁਰਾ (ਕਰਨਾਟਕ), 19 ਅਕਤੂਬਰ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਇੱਥੇ ਹਾਲ ਹੀ ਵਿੱਚ ਇਕ ਜਨਸਭਾ ਦੌਰਾਨ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਵਿਜੈਪੁਰਾ ਦੇ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ’ਤੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਸ਼ਨਿਚਰਵਾਰ...
  • fb
  • twitter
  • whatsapp
  • whatsapp
featured-img featured-img
ਕਾਂਗਰਸੀ ਆਗੂ ਰਾਹੁਲ ਗਾਂਧੀ।
Advertisement

ਵਿਜੈਪੁਰਾ (ਕਰਨਾਟਕ), 19 ਅਕਤੂਬਰ

ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਇੱਥੇ ਹਾਲ ਹੀ ਵਿੱਚ ਇਕ ਜਨਸਭਾ ਦੌਰਾਨ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਵਿਜੈਪੁਰਾ ਦੇ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ’ਤੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਂਗਰਸ ਦੇ ਨਗਰ ਕੌਂਸਲਰ ਪਰਸ਼ੂਰਾਮ ਹੋਸਾਮਨੀ ਦੀ ਸ਼ਿਕਾਇਤ ’ਤੇ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ 15 ਅਕਤੂਬਰ ਨੂੰ ਇਕ ਪ੍ਰੋਗਰਾਮ ਵਿੱਚ ਯਤਨਾਲ ਨੇ ਰਾਹੁਲ ਗਾਂਧੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦਿੱਤੇ। ਇਸ ਸ਼ਿਕਾਇਤ ਦੇ ਆਧਾਰ ’ਤੇ ਗਾਂਧੀ ਚੌਕ ਪੁਲੀਸ ਥਾਣੇ ਵਿੱਚ ਯਤਨਾਲ ਖ਼ਿਲਾਫ਼ ਸ਼ਾਂਤੀ ਭੰਗ ਕਰਨ ਲਈ ਜਾਣਬੁੱਝ ਕੇ ਅਪਮਾਨ ਕਰਨ ਅਤੇ ਝੁੱਠੀ ਤੇ ਭਰਮਾਊ ਜਾਣਕਾਰੀ ਫੈਲਾਉਣ ਦਾ ਕੇਸ ਦਰਜ ਕੀਤਾ ਗਿਆ। -ਪੀਟੀਆਈ

Advertisement

Advertisement
×