DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indonesia ’ਚ 7.4 ਤੀਬਰਤਾ ਦਾ ਭੂਚਾਲ; ਇਮਾਰਤਾਂ ਡਿੱਗੀਆਂ

ਜ਼ੋਰਦਾਰ ਭੂਚਾਲ ਕਾਰਨ ਇੱਕ ਮਹਿਲਾ ਦੀ ਮੌਤ ਅਤੇ ਕਈ ਜ਼ਖਮੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Indosnesia Earthquake: ਇੰਡੋਨੇਸ਼ੀਆ ਦੇ ਉੱਤਰੀ ਹਿੱਸੇ ਵਿੱਚ ਵੀਰਵਾਰ ਨੂੰ ਆਏ 7.4 ਤੀਬਰਤਾ ਦੇ ਜ਼ਬਰਦਸਤ ਸਮੁੰਦਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਮੋਲੂਕਾ ਸਾਗਰ ਵਿੱਚ ਕੇਂਦਰਿਤ ਇਸ ਭੂਚਾਲ ਕਾਰਨ ਕਈ ਇਮਾਰਤਾਂ ਤਹਿਸ-ਨਹਿਸ ਹੋ ਗਈਆਂ ਅਤੇ ਸਮੁੰਦਰ ਵਿੱਚ 75 ਸੈਂਟੀਮੀਟਰ ਤੱਕ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਦਰਜ ਕੀਤੀਆਂ ਗਈਆਂ। ਇਸ ਕੁਦਰਤੀ ਆਫ਼ਤ ਵਿੱਚ ਮਾਨਾਡੋ ਸ਼ਹਿਰ ਵਿੱਚ ਇੱਕ 70 ਸਾਲਾ ਬਜ਼ੁਰਗ ਮਹਿਲਾ ਦੀ ਇਮਾਰਤ ਹੇਠਾਂ ਦੱਬਣ ਕਾਰਨ ਮੌਤ ਹੋ ਗਈ, ਜਦੋਂਕਿ ਕਈ ਹੋਰ ਲੋਕ ਜ਼ਖਮੀ ਹੋਏ ਹਨ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਉੱਤਰੀ ਸੁਲਾਵੇਸੀ ਅਤੇ ਉੱਤਰੀ ਮਲੂਕੂ ਸੂਬਿਆਂ ਵਿੱਚ 10 ਤੋਂ 20 ਸੈਕਿੰਡ ਤੱਕ ਧਰਤੀ ਕੰਬਦੀ ਰਹੀ, ਜਿਸ ਕਾਰਨ ਲੋਕ ਦਹਿਸ਼ਤ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ।

ਇੰਡੋਨੇਸ਼ੀਆ ਦੀ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਮੁਤਾਬਕ ਭੂਚਾਲ ਤੋਂ ਬਾਅਦ ਲਗਭਗ 50 ਆਫਟਰਸ਼ੌਕ (ਹਲਕੇ ਝਟਕੇ) ਮਹਿਸੂਸ ਕੀਤੇ ਗਏ ਹਨ। ਟੇਰਨੇਟ ਸ਼ਹਿਰ ਵਿੱਚ ਇੱਕ ਚਰਚ ਅਤੇ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਕੁਝ ਘੰਟਿਆਂ ਬਾਅਦ ਪ੍ਰਸ਼ਾਸਨ ਨੇ ਸੁਨਾਮੀ ਦੀ ਚਿਤਾਵਨੀ ਹਟਾ ਲਈ ਹੈ, ਪਰ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।

Advertisement

ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ‘ਰਿੰਗ ਆਫ ਫਾਇਰ’ ’ਤੇ ਸਥਿਤ ਹੋਣ ਕਾਰਨ ਅਕਸਰ ਅਜਿਹੇ ਭਿਆਨਕ ਭੂਚਾਲਾਂ ਅਤੇ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਦਾ ਸਾਹਮਣਾ ਕਰਦਾ ਰਹਿੰਦਾ ਹੈ।

Advertisement

Advertisement
×