DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Indonesia ਵਿੱਚ ਕਿਸ਼ਤੀ ਨੂੰ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ; 41 ਲਾਪਤਾ

ਹਾਦਸੇ ਵੇਲੇ ਕਿਸ਼ਤੀ ਵਿੱਚ 271 ਯਾਤਰੀ ਅਤੇ ਅਮਲੇ ਦੇ ਮੈਂਬਰ ਸਨ ਸਵਾਰ; 225 ਨੂੰ ਸੁਰੱਖਿਅਤ ਬਚਾਇਆ ਗਿਆ।

  • fb
  • twitter
  • whatsapp
  • whatsapp
featured-img featured-img
ਰੈਸਕਿਊ ਅਧਿਕਾਰੀ ਐਤਵਾਰ ਨੂੰ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਦੇ ਸੁਰਾਬਾਇਆ ਵਿੱਚ ਇੱਕ ਫੈਰੀ ਨੂੰ ਅੱਗ ਲੱਗਣ ਦੀ ਭਿਆਨਕ ਘਟਨਾ ਤੋਂ ਬਾਅਦ ਖੋਜ ਅਤੇ ਬਚਾਅ ਅਭਿਆਨ ਦੀ ਤਿਆਰੀ ਕਰਦੇ ਹੋਏ। ਫੋਟੋ; ਰਾਇਟਰਜ਼
Advertisement

ਇੰਡੋਨੇਸ਼ੀਆ ਦੇ ਮਾਦੁਰਾ ਟਾਪੂ ਨੇੜੇ ਇੱਕ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 41 ਅਜੇ ਵੀ ਲਾਪਤਾ ਹਨ।

ਏਜੰਸੀ ਦੇ ਅੰਕੜਿਆਂ ਮੁਤਾਬਕ ਐਤਵਾਰ ਦੁਪਹਿਰ ਤੱਕ ਇਸ ਕਿਸ਼ਤੀ ਵਿੱਚ 271 ਯਾਤਰੀ ਅਤੇ ਅਮਲੇ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚੋਂ 225 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਖੋਜ ਅਤੇ ਬਚਾਅ ਅਭਿਆਨ ਅਜੇ ਵੀ ਜਾਰੀ ਹੈ।

Advertisement

ਇਹ ਕਿਸ਼ਤੀ ਪੂਰਬੀ ਜਾਵਾ ਸੂਬੇ ਦੇ ਸੁਰਾਬਾਇਆ ਤੋਂ ਦੱਖਣੀ ਸੁਲਾਵੇਸੀ ਦੇ ਮਕਾਸਰ ਸ਼ਹਿਰ ਵੱਲ ਜਾ ਰਹੀ ਸੀ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਸ਼ਤੀ ਨੂੰ ਅੱਗ ਕਿਵੇਂ ਲੱਗੀ, ਪਰ ਇਹ ਘਟਨਾ ਐਤਵਾਰ ਸਵੇਰੇ ਵਾਪਰੀ। ਦੱਸਣਯੋਗ ਹੈ ਕਿ ਮਾਦੁਰਾ ਟਾਪੂ ਜਾਵਾ ਦੇ ਉੱਤਰ-ਪੂਰਬੀ ਤੱਟ ਕੋਲ ਸਥਿਤ ਹੈ।

Advertisement

Advertisement
×