DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਮਸਟਰਡਮ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ 450 ਉਡਾਣਾਂ ਰੱਦ

ਬਰਫਬਾਰੀ ਕਾਰਨ ੳੁਡਾਣਾਂ ਪ੍ਰਭਾਵਿਤ ਹੋੲੀਆਂ

  • fb
  • twitter
  • whatsapp
  • whatsapp
Advertisement

ਐਮਸਟਰਡਮ ਦੇ ਸ਼ਿਫੋਲ ਹਵਾਈ ਅੱਡੇ ’ਤੇ ਅੱਜ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੇ ਭਾਰੀ ਬਰਫਬਾਰੀ ਹੋਣ ਕਾਰਨ ਸੋਮਵਾਰ ਸਵੇਰੇ 450 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਡੱਚ ਨਿਊਜ਼ ਏਜੰਸੀ ਏਐਨਪੀ ਨੇ ਹਵਾਈ ਅੱਡੇ ਦੇ ਹਵਾਲੇ ਨਾਲ ਦਿੰਦਿਆਂ ਦੱਸਿਆ ਕਿ ਉਡਾਣਾਂ ਦੀ ਗਿਣਤੀ ਦਿਨ ਵੇਲੇ ਹੋਰ ਵਧਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਇਹ ਹਵਾਈ ਅੱਡਾ ਯੂਰਪ ਦੇ ਸਭ ਤੋਂ ਰੁਝੇਂਵਿਆਂ ਵਾਲੇ ਹਵਾਈ ਅੱਡੇ ਵਿਚੋਂ ਇਕ ਹੈ ਪਰ ਇਸ ਹਵਾਈ ਅੱਡੇ ’ਤੇ ਪਿਛਲੇ ਦੋ ਦਿਨਾਂ ਤੋਂ ਖਰਾਬ ਮੌਸਮ ਕਾਰਨ ਵੱਡੀ ਗਿਣਤੀ ਉਡਾਣਾਂ ਰੱਦ ਹੋ ਰਹੀਆਂ ਹਨ ਜਾਂ ਦੇਰੀ ਨਾਲ ਚੱਲ ਰਹੀਆਂ ਹਨ। ਰਾਇਟਰਜ਼

Advertisement

Advertisement

Advertisement
×