ਰੂਸੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 29 ਮੌਤਾਂ
ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਇੱਕ ਰੂਸੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਸਵਾਰ ਛੇ ਚਾਲਕ ਦਲ ਦੇ ਮੈਂਬਰਾਂ ਸਮੇਤ 29 ਯਾਤਰੀ ਮਾਰੇ ਗਏ ਹਨ। ਰੂਸੀ ਸਮਾਚਾਰ ਏਜੰਸੀਆਂ ਨੇ ਦੇਸ਼ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਬੁੱਧਵਾਰ ਤੜਕੇ ਜਾਣਕਾਰੀ ਸਾਂਝੀ...
ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਇੱਕ ਰੂਸੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਸਵਾਰ ਛੇ ਚਾਲਕ ਦਲ ਦੇ ਮੈਂਬਰਾਂ ਸਮੇਤ 29 ਯਾਤਰੀ ਮਾਰੇ ਗਏ ਹਨ। ਰੂਸੀ ਸਮਾਚਾਰ ਏਜੰਸੀਆਂ ਨੇ ਦੇਸ਼ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਬੁੱਧਵਾਰ ਤੜਕੇ ਜਾਣਕਾਰੀ ਸਾਂਝੀ ਕੀਤੀ ਹੈ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਐੱਨ-26 (An-26) ਫੌਜੀ ਟ੍ਰਾਂਸਪੋਰਟ ਜਹਾਜ਼ ਕ੍ਰੀਮੀਆ ਪ੍ਰਾਇਦੀਪ ਉੱਤੇ ਇੱਕ ਨਿਰਧਾਰਤ ਉਡਾਣ ਭਰ ਰਿਹਾ ਸੀ, ਜਿਸ ਨੂੰ ਰੂਸ ਨੇ 2014 ਵਿੱਚ ਯੂਕਰੇਨ ਤੋਂ ਗੈਰ-ਕਾਨੂੰਨੀ ਤੌਰ 'ਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਫੌਜ ਦਾ ਮੰਗਲਵਾਰ ਸ਼ਾਮ ਲਗਪਗ 6 ਵਜੇ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।
ਰੂਸੀ ਸਮਾਚਾਰ ਏਜੰਸੀ ਇੰਟਰਫੈਕਸ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਹੋਇਆ ਹੈ ਅਤੇ ਜਹਾਜ਼ ਨਾਲ ਕੋਈ ਨੁਕਸਾਨਦੇਹ ਦਖਲਅੰਦਾਜ਼ੀ ਨਹੀਂ ਹੋਈ ਸੀ।
ਹਾਦਸੇ ਵਾਲੀ ਥਾਂ ਦੇ ਸਰੋਤਾਂ ਨੇ ਸਰਕਾਰੀ ਸਮਾਚਾਰ ਏਜੰਸੀਆਂ ਟਾਸ (Tass) ਅਤੇ ਆਰ ਆਈ ਏ ਨੋਵੋਸਤੀ (RIA Novosti) ਨੂੰ ਦੱਸਿਆ ਕਿ ਜਹਾਜ਼ ਇੱਕ ਚੱਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਐੱਨ-26 ਸੋਵੀਅਤ ਵੱਲੋਂ ਡਿਜ਼ਾਈਨ ਕੀਤਾ ਗਿਆ ਇੱਕ ਫੌਜੀ ਟ੍ਰਾਂਸਪੋਰਟ ਟਰਬੋਪ੍ਰੌਪ ਜਹਾਜ਼ ਹੈ। ਏਪੀ

