ਚੀਨ ਦੇ ਬੰਦਰਗਾਹ 'ਤੇ ਮਾਲਵਾਹਕ ਜਹਾਜ਼ ਵਿੱਚ ਅੱਗ ਲੱਗਣ ਨਾਲ 20 ਲੋਕਾਂ ਦੀ ਮੌਤ
ਜਹਾਜ਼ 'ਤੇ ਕੁੱਲ 42 ਲੋਕ ਸੀ ਸਵਾਰ ਸਨ; 12 ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ
ਚੀਨ ਦੇ ਇੱਕ ਬੰਦਰਗਾਹ 'ਤੇ ਖੜ੍ਹੇ ਮਾਲਵਾਹਕ ਜਹਾਜ਼ ਵਿੱਚ ਅੱਗ ਲੱਗਣ ਤੋਂ ਬਾਅਦ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਹੋਰ ਲਾਪਤਾ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੁਆ' ਵੱਲੋਂ ਜਾਰੀ ਕੀਤੀ ਗਈ ਇੱਕ ਤਸਵੀਰ ਦੇ ਅਨੁਸਾਰ, ਅੱਗ ਲੱਗਣ ਦੀ ਇਹ ਘਟਨਾ 'ਓਸ਼ੇਨ ਮੈਲੋਡੀ' ਨਾਮਕ ਜਹਾਜ਼ ਵਿੱਚ ਵਾਪਰੀ। ਜਹਾਜ਼-ਨਿਗਰਾਨੀ ਵੈੱਬਸਾਈਟ 'ਵੈਸਲਫਾਈਂਡਰ' ਮੁਤਾਬਕ, ਇਹ ਜਹਾਜ਼ ਲਾਇਬੇਰੀਆਈ ਜਹਾਜ਼ ਵਜੋਂ ਰਜਿਸਟਰਡ ਹੈ।
ਸਮਾਚਾਰ ਏਜੰਸੀ ਦੀ ਖ਼ਬਰ ਅਨੁਸਾਰ ਜਹਾਜ਼ 'ਤੇ ਕੁੱਲ 42 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਉੱਥੇ ਹੀ ਸਰਕਾਰੀ ਪ੍ਰਸਾਰਕ ਸੀ ਸੀ ਟੀ ਵੀ ਦੇ ਅਨੁਸਾਰ, ਅੱਗ ਲੱਗਣ ਦੀ ਘਟਨਾ ਸਵੇਰੇ 11:15 ਵਜੇ ਸਰਕਾਰੀ ਮਾਲਕੀ ਵਾਲੇ ਕਿੰਗਦਾਓ ਬੇਈਹਾਈ ਬੰਦਰਗਾਹ ਉੱਤੇ ਵਾਪਰੀ। ਸੀ ਸੀ ਟੀ ਵੀ ਨੇ ਦੱਸਿਆ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੋਜ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ।
ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਹਾਦਸੇ ਦੀ ਰਿਪੋਰਟ ਦੇ ਨਾਲ-ਨਾਲ ਉੱਚ ਲੀਡਰਸ਼ਿਪ ਤੋਂ ਅਜਿਹੇ ਨਿਰਦੇਸ਼ ਮਿਲਣਾ ਬਹੁਤ ਘੱਟ ਹੁੰਦਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੀ ਨੇ ਅੱਗ ਲੱਗਣ ਦੇ ਕਾਰਨਾਂ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਪੀੜਤਾਂ ਲਈ ਤੁਰੰਤ ਸਹਾਇਤਾ ਤੇ ਜ਼ਰੂਰੀ ਉਪਾਅ ਕਰਨ ਦੇ ਵੀ ਆਦੇਸ਼ ਦਿੱਤੇ ਹਨ।

