China ਵਿੱਚ ਤੂਫ਼ਾਨ Saudel ਕਾਰਨ ਪਏ ਭਾਰੀ ਮੀਂਹ ਮਗਰੋਂ 2 ਮੌਤਾਂ; 10 ਲਾਪਤਾ
6 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਪੂਰਬੀ ਚੀਨ ਵਿੱਚ ਤੂਫ਼ਾਨ ਸੌਦੇਲ (Tropical Cyclone Saudel) ਕਾਰਨ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਤੋਂ ਬਾਅਦ ਵਾਪਰੀ ਮਿੱਟੀ ਖਿਸਕਣ (ਮੱਡਸਲਾਈਡ) ਦੀ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਲਾਪਤਾ ਹੋ ਗਏ ਹਨ। ਸਰਕਾਰੀ ਮੀਡੀਆ ਮੁਤਾਬਕ ਭਾਰੀ ਮੀਂਹ ਕਾਰਨ ਦਰਜਨ ਦੇ ਕਰੀਬ ਮਕਾਨ ਵੀ ਤਬਾਹ ਹੋ ਗਏ ਹਨ।
ਅਧਿਕਾਰੀਆਂ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਘਟਨਾ ਜਿਆਂਗਸ਼ੀ(Jiangxi) ਪ੍ਰਾਂਤ ਦੇ ਸੁਈਚੁਆਨ (Suichuan) ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸ਼ਨੀਵਾਰ ਤੜਕੇ ਵਾਪਰੀ। ਘਟਨਾ ਤੋਂ ਤੁਰੰਤ ਬਾਅਦ ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਹੋਰ ਨੁਕਸਾਨ ਤੋਂ ਬਚਾਅ ਲਈ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ। ਮਲਬੇ ਹੇਠੋਂ ਕੱਢੇ ਗਏ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਦੋ ਹੋਰਾਂ ਨੂੰ ਸਹੀ-ਸਲਾਮਤ ਬਚਾ ਲਿਆ ਗਿਆ। ਐਤਵਾਰ ਸਵੇਰੇ ਬਚਾਅ ਕਰਮਚਾਰੀਆਂ ਨੇ ਢਹਿ ਢੇਰੀ ਹੋਏ ਮਕਾਨਾਂ ਦੇ ਮਲਬੇ ਹੇਠੋਂ ਇੱਕ ਹੋਰ ਗੁੰਮਸ਼ੁਦਾ ਵਿਅਕਤੀ ਦੀ ਦੇਹ ਬਰਾਮਦ ਕੀਤੀ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ, ਤੂਫ਼ਾਨ ‘ਸੌਦੇਲ’ ਨੇ 28 ਅਗਸਤ ਨੂੰ ਦੋ ਵਾਰ ਦਸਤਕ ਦਿੱਤੀ ਸੀ।

